ਐਮੀ-ਸੋਨਮ ਦੀ ਫਿਲਮ ‘ਨਿੱਕਾ ਜੈਲਦਾਰ’ ਦਾ ਟ੍ਰੇਲਰ ਹੋਇਆ ਰਿਲੀਜ਼, ਕਿਊਟ ਕੈਮਿਸਟਰੀ ਆਈ ਨਜ਼ਰ


ਪਾਲੀਵੁੱਡ ਅਦਾਕਾਰ ਅਤੇ ਸ਼ਾਨਦਾਰ ਆਵਾਜ਼ ਦੇ ਮਾਲਕ ਐਮੀ ਵਿਰਕ ਅਤੇ ਗੀਤ ‘ਵੀਰ-ਵਾਰ’ ਫੇਮ ਅਦਾਕਾਰਾ ਸੋਨਮ ਬਾਜਵਾ ਦੀ ਜੋੜੀ ਪਰਦੇ ‘ਤੇ ਧੂੰਮਾਂ ਪਾਉਣ ਲਈ ਤਿਆਰ ਹੈ। ਅਸਲ ‘ਚ ਇਨ੍ਹਾਂ ਦੀ ਆਉਣ ਵਾਲੀ ਫਿਲਮ ‘ਨਿੱਕਾ ਜੈਲਦਾਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦਾ ਟ੍ਰੇਲਰ ਦਾ ਕਾਫੀ ਮਜ਼ੇਦਾਰ ਹੈ। ਇਹ ਫਿਲਮ ਇਨ੍ਹਾਂ ਦੋਹਾਂ ਦੀ ਪ੍ਰੇਮ ਕਹਾਣੀ ‘ਤੇ ਅਧਾਰਿਤ ਹੈ।

Loading Video Please Wait

ਟ੍ਰੇਲਰ ਮੁਤਾਬਕ ਐਮੀ-ਸੋਨਮ ਇਕੋਂ ਕਾਲਜ ‘ਚ ਪੜ੍ਹਦੇ ਹਨ। ਐਮੀ ਸੋਨਮ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਅਤੇ ਸੋਨਮ ਨੂੰ ਮਨਾਉਣ ਲਈ ਉਸ ਪਿੱਛੇ ਗੇੜੀਆਂ ਮਾਰਨ ਲੱਗ ਜਾਂਦੇ ਹਨ। ਸੋਨਮ ਦੇ ਹਾਂ ਕਰਨ ‘ਤੇ ਇਨ੍ਹਾਂ ਦੋਹਾਂ ਦਾ ਰਿਸ਼ਤਾ ਤੈਅ ਹੋ ਜਾਂਦਾ ਹੈ। ਕਹਾਣੀ ‘ਚ ਟਵਿੱਸਟ ਉਸ ਸਮੇਂ ਆਉਂਦਾ ਹੈ, ਜਦੋਂ ਐਮੀ ਨੂੰ ਇਕ ਸ਼ਾਂਤੀ ਨਾਂ ਦਾ ਪੱਤਰ ਆਉਂਦਾ ਹੈ ਅਤੇ ਐਮੀ ਦੇ ਮਾਂ-ਪਿਓ ਦਾ ਧਿਆਨ ਉਸ ਵੱਲ ਚੱਲਿਆ ਜਾਂਦਾ ਹੈ। ਇਸ ਤੋਂ ਬਾਅਦ ਫਿਲਮ ਦੋ ਵਾਪਰਦਾ ਹੈ, ਉਹ ਦੇਖਣਾ ਕਾਫੀ ਦਿਲਚਸਪ ਹੋਵੇਗਾ।
ਜਾਣਕਾਰੀ ਮੁਤਾਬਕ ਜੇਕਰ ਐਮੀ ਦੀ ਗੱਲ ਕਰੀਏ ਤਾਂ ਐਮੀ ਫਿਲਮ ‘ਚ ਬਿਹਤਰੀਨ ਅਭਿਨੈ ਕਰਦੇ ਨਜ਼ਰ ਆ ਰਹੇ ਹਨ। ਫਿਲਮ ‘ਚ ਰੋਮਾਂਸ ਦੇ ਨਾਲ-ਨਾਲ ਕਾਮੇਡੀ ਦਾ ਤੜਕਾ ਦੀ ਭਰਪੂਰ ਹੈ। ਦੋਹਾਂ ਦੀ ਜੋੜੀ ਵੀ ਕਾਫੀ ਕਿਊਟ ਲੱਗ ਰਹੀ ਹੈ। ਐਮੀ ਦੀ ਪਿੱਛੇ ਜਿਹੇ ਰਿਲੀਜ਼ ਹੋਈ ਫਿਲਮ ‘ਬੰਬੂਕਾਟ’ ਨੂੰ ਵੀ ਲੋਕਾਂ ਨੇ ਬੇਤਹਾਸ਼ਾ ਪਿਆਰ ਦਿੱਤਾ ਸੀ। ਇਹ ਦੋਵੇਂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਘੱਟ ਸਮੇਂ ‘ਚ ਹੀ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾ ਚੁੱਕੇ ਹਨ। ਫਿਲਮ ਦਾ ਨਿਰਦੇਸ਼ਣ ਸਿਮਰਜੀਤ ਸਿੰਘ ਕਰ ਰਹੇ ਹਨ, ਜੋ 30 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।