ਫੇਸਬੁੱਕ ਨੇ ਭਾਰਤੀ ਮਿਊਜ਼ਿਕ ਕੰਪਨੀਆਂ ਨਾਲ ਕੀਤਾ ਕਰਾਰ – ਹੁਣ ਫੇਸਬੁੱਕ ਤੇ ਪਸੰਦੀਦਾ ਗਾਣਿਆਂ ਨਾਲ ਸ਼ੇਅਰ ਕਰੋ ਆਪਣੀ ਵੀਡੀਓ


Facebook

ਅਕਸਰ ਹੀ ਅਸੀਂ ਮਿਊਜ਼ਿਕ ਸੁਣਦੇ ਹੋਏ ਕਿਸੇ ਪਸੰਦੀਦਾ ਗਾਣੇ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਫੇਸਬੁੱਕ ਰਾਹੀਂ ਸ਼ੇਅਰ ਕਰਦੇ ਹਾਂ। ਹੁਣ ਤੁਸੀਂ ਗਾਣੇ ਨਾਲ ਆਪਣੀ ਵੀਡੀਓ ਨੂੰ ਪੋਸਟ ਕਰ ਸਕਦੇ ਹੋ। ਫੇਸਬੁੱਕ ਨੇ ਕਈ ਭਾਰਤੀ ਮਿਊਜ਼ਿਕ ਕੰਪਨੀਆਂ ਨਾਲ ਕਰਾਰ ਕੀਤਾ ਹੈ। ਜਿਸ ਦੀ ਜਾਣਕਾਰੀ ਕੰਪਨੀਆਂ ਨੇ ਵੀਰਵਾਰ ਨੂੰ ਦਿੱਤੀ।

ਫੇਸਬੁੱਕ ਨੇ ਆਪਣੇ ਬਿਆਨ ਚ ਕਿਹਾ ਕਿ ਟੀ-ਸੀਰੀਜ਼, ਜ਼ੀ-ਮਿਊਜ਼ਿਕ ਅਤੇ ਯਸ਼ਰਾਜ ਫ਼ਿਲਮਸ ਸਮੇਤ ਕਈ ਭਾਰਤੀ ਕੰਪਨੀਆਂ ਨਾਲ ਕਰਾਰ ਕੀਤਾ ਗਿਆ ਹੈ। ਜਿਸ ਨਾਲ ਯੂਜ਼ਰਸ ਨੰ ਫੇਸਬੁਕ ‘ਤੇ ਆਪਣੀ ਪੋਸਟ ਜਾਂ ਵੀਡੀਓ ‘ਚ ਸੰਗੀਤ ਨੂੰ ਸ਼ੇਅਰ ਕਰਨ ਦੀ ਸੁਵੀਆ ਮਿਲੇਗੀ। ਇਹ ਸੁਵਿਧਾ ਇੰਸਟਾਗ੍ਰਾਮ ਤੇ ਵੀ ਮਿਲੇਗੀ।

ਫੇਸਬੁੱਕ ਨੇ ਅੱਗੇ ਕਿਹਾ ਕਿ ਇਸ ਸਾਂਝੇਦਾਰੀ ਤੋਂ ਪਹਿਲਾਂ ਫੇਸਬੁੱਕ ਇਸ ਤਰ੍ਹਾਂ ਦੀ ਵੀਡੀਓ ਤੇ ਕਾਪੀਰਾਈਟ ਹੱਕ ਕਰਕੇ ਵੀਡੀਓ ਨੂੰ ਹਟਾ ਦਿੰਦਾ ਸੀ। ਫੇਸਬੁੱਕ ਦੇ ਭਾਰਤੀ ਕਾਰੋਬਾਰ ਦੇ ਨਿਰਦੇਸ਼ਕ ਅਤੇ ਸਾਂਝੇਦਾਰੀ ਮੁਖੀ ਮਨੀਸ਼ ਚੋਪੜਾ ਨੇ ਕਿਹਾ, “ਅਸੀਂ ਭਾਰਤ ਦੇ ਮਿਊਜ਼ਿਕ ਇੰਡਸਟਰੀ ਨਾਲ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ ਹਾਂ। ਇਸ ਦਾ ਮਕਸਦ ਸਿਰਫ ਇਹ ਹੈ ਕਿ ਭਾਰਤ ‘ਚ ਲੋਕ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਆਪਣੀ ਵੀਡੀਓ ‘ਚ ਸੰਗੀਤ ਦਾ ਇਸਤੇਮਾਲ ਕਰ ਸਕਣਗੇ।”


LEAVE A REPLY