ਰਿਸ਼ੀ ਨਗਰ ਮਾਰਕੀਟ ਚ ਪੁਲਸ ਦੀ ਸੈਟਿੰਗ ਨਾਲ ਚੱਲ ਰਹੇ ਨੇ ਓਪਨ ਬਾਰ


wine drinking

ਲੁਧਿਆਣਾ – ਥਾਣਾ ਪੀ. ਏ. ਯੂ. ਦੇ ਇਲਾਕੇ ਰਿਸ਼ੀ ਨਗਰ ਮਾਰਕੀਟ ਚ ਇਕ ਚਿਕਨ ਕਾਰਨਰ ਮਾਲਕ ਦੀ ਵਲੋਂ ਦੀ ਵਲੋਂ ਨਿਮਨ ਪੱਧਰ ਦੇ ਪੁਲਸ ਕਰਮਚਾਰੀਆਂ ਦੇ ਨਾਲ ਸੈਟਿੰਗ ਕਰ ਕੇ ਬੇਖੋਫ ਹੋ ਕੇ ਸ਼ਰੇਆਮ ਓਪਨ ਬਾਰ ਚਲਾਇਆ ਜਾ ਰਿਹਾ ਹੈ। ਐਕਸਾਈਜ਼ ਵਿਭਾਗ ਨੂੰ ਹਰ ਰੋਜ਼ ਹਜ਼ਾਰਾਂ ਦੇ ਟੈਕਸ ਦਾ ਚੂਨਾ ਲਗਾ ਰਿਹਾ, ਮਾਲਕ ਪੁਲਸ ਕਰਮਚਾਰੀਆਂ ਨੂੰ ਰਿਸ਼ਵਤ ਦੇ ਰੂਪ ’ਚ ਮਾਮੂਲੀ ਪੈਸੇ ਦੇ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ।

ਜਾਣਕਾਰੀ ਅਨੁਸਾਰ ਮਾਰਕੀਟ ਚ ਚਿਕਨ ਕਾਰਨਰ ਮਾਲਕ ਵਲੋਂ ਸ਼ਰੇਆਮ ਕਾਰਾਂ ਚ ਸ਼ਰਾਬ ਪਿਲਾਉਣ ਤੋਂ ਤੰਗ ਆ ਕੇ ਲੋਕਾਂ ਨੇ ਐੱਸ. ਐੱਚ. ਓ. ਸੁਮਿਤ ਸੂਦ ਨੂੰ ਫੋਨ ਕਰ ਕੇ ਸੂਚਨਾ ਦਿੱਤੀ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਨੇ ਪਹਿਲਾਂ ਪੀ. ਸੀ. ਆਰ. ਦਸਤਾ ਅਤੇ ਫਿਰ ਡਿਊਟੀ ਅਸਫਰ ਮੌਕੇ ਤੇ ਭੇਜਿਆ। ਥਾਣਾ ਪੁਲਸ ਦੇ ਮੌਕੇ ਤੇ ਪੁੱਜਣ ਤੋਂ ਪਹਿਲਾਂ ਪੀ. ਸੀ. ਆਰ. ਨੇ ਕਾਰਾਂ ਬੈਠ ਕੇ ਸ਼ਰਾਬ ਪੀਣ ਵਾਲਿਆਂ ਨੂੰ ਫਡ਼ਨ ਦੀ ਬਜਾਏ ਮਾਲਕ ਦੇ ਕਹਿਣ ’ਤੇ ਤੁਰੰਤ ਭਜਾ ਦਿੱਤਾ, ਤਾਂ ਕਿ ਜੇਕਰ ਪੁਲਸ ਰੇਡ ਕਰੇ ਤਾਂ ਉਨ੍ਹਾਂ ਕੁੱਝ ਪਤਾ ਨਾ ਲੱਗ ਸਕੇ। ਥਾਣਾ ਪੁਲਸ ਦੇ ਉਥੇ ਪਹੁੰਚਣ ਤੋਂ ਪਹਿਲਾਂ ਸਾਰੇ ਗਾਹਕਾਂ ਛੂੰ ਮੰਤਰ ਹੋ ਚੁੱਕੇ ਸਨ।

1 ਮਹੀਨਾ ਪਹਿਲਾਂ ਰਿਸ਼ਤੇਦਾਰ ਤੇ ਐੱਫ. ਆਈ. ਆਰ.

ਜੋ ਚਿਕਨ ਕਾਰਨਰ ਮਾਲਕ ਸ਼ਰੇਆਮ ਸ਼ਰਾਬ ਪਿਲਾ ਰਿਹਾ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਸ਼ਹਿਰ ਚ ਕਈ ਬਰਾਚਾਂ ਹਨ, 1 ਮਹੀਨਾ ਪਹਿਲਾਂ ਸੈਕਟਰ 32 ਦੀ ਮਾਰਕੀਟ ਚ ਸ਼ਰੇਆਮ ਸ਼ਰਾਬ ਪਿਲਾਉਣ ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਉਸ ਦੇ ਇਕ ਖਿਲਾਫ ਇਕ ਐੱਫ. ਆਈ. ਆਰ. ਦਰਜ ਕੀਤੀ ਸੀ। ਇਨ੍ਹਾਂ ਰਿਸ਼ਤੇਦਾਰ ਵਲੋਂ ਸ਼ਹਿਰ ਕਈ ਇਲਾਕਿਆਂ ਚ ਬੇਖੌਫ ਹੋ ਕੇ ਟੈਕਸ ਚੋਰੀ ਕਰ ਕੇ ਓਪਨ ਬਾਰ ਚਲਾਏ ਜਾ ਰਹੇ ਹਨ।

ਉਨ੍ਹਾਂ ਵਲੋਂ ਪੁਲਸ ਪਾਰਟੀ ਭੇਜੀ ਗਈ ਸੀ। ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ, ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹ ਆਪਣੇ ਇਲਾਕੇ ਚ ਕੋਈ ਵੀ ਗੈਰ-ਕਾਨੂੰਨੀ ਕੰਮ ਨਹੀਂ ਹੋਣ ਦੇਣਗੇ। -ਸੁਮਿਤ ਸੂਦ, ਐੱਸ. ਐੱਚ. ਓ., ਪੁਲਸ ਸਟੇਸ਼ਨ ਪੀ. ਏ. ਯੂ.


LEAVE A REPLY