ਪੰਜਾਬ ਦੀ ਹਰ ਗਲੀ ਚ ਮੂੰਹ ਅੱਡੀ ਖੜ੍ਹੀ ਹੈ ਮੌਤ, ਫ਼ਤਹਿਵੀਰ ਦੀ ਮੌਤ ਮਗਰੋਂ ਜਾਗੇਗੀ ਸਰਕਾਰ


 

ਅੱਜ ਪੂਰਾ ਪੰਜਾਬ ਸੰਗਰੂਰ ਵਿੱਚ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਸਿੰਘ ਦੀ ਮੌਤ ਦੇ ਸੋਗ ਵਿੱਚ ਡੁੱਬਾ ਹੈ। ਥਾਂ-ਥਾਂ ਬੰਦ ਬੁਲਾਏ ਗਏ ਹਨ ਤੇ ਸਰਕਾਰ ਵਿਰੁੱਧ ਧਰਨੇ ਜਾਰੀ ਹਨ। ਫ਼ਤਹਿਵੀਰ ਸਿੰਘ ਦੀ ਮੌਤ ਬੋਰਵੈੱਲ ਵਿੱਚ ਡਿੱਗਣ ਕਰਕੇ ਹੋਈ ਜਿਸ ਨੂੰ ਸਮਾਂ ਰਹਿੰਦੇ ਬਾਹਰ ਨਹੀਂ ਕੱਢਿਆ ਜਾ ਸਕਿਆ। ਇਸ ਲਈ ਸਰਕਾਰ ਵੱਲੋਂ ਸੂਬੇ ਦੇ ਸਾਰੇ ਖੁੱਲ੍ਹੇ ਪਏ ਬੋਰਵੈੱਲਜ਼ ਨੂੰ ਤੁਰੰਤ ਬੰਦ ਕਰਵਾਉਣ ਦਾ ਹੁਕਮ ਦਿੱਤਾ ਗਿਆ।

ਇਹ ਤਸਵੀਰਾਂ ਫਰੀਦਕੋਟ ਦੀਆਂ ਹਨ ਜਿੱਥੇ ਪ੍ਰਸਾਸ਼ਨ ਤੇ ਬਿਜਲੀ ਮਹਿਕਮਾ ਬੇਫਿਕਰ ਹੋ ਕੇ ਸੁੱਤਾ ਪਿਆ ਹੈ। ਬਿਜਲੀ ਦੇ ਮੀਟਰ ਖੁੱਲ੍ਹੇ ਪਏ ਹਨ ਤੇ ਕਿਤੇ-ਕਿਤੇ ਤਾਰਾਂ ਵੀ ਨੰਗੀਆਂ ਪਈਆਂ ਹਨ ਬਿਜਲੀ ਦੀਆਂ ਤਾਰਾਂ ਦੇ ਜੋੜ ਵੀ ਹਰ ਵੇਲੇ ਮੌਤ ਨੂੰ ਸੱਦਾ ਦੇ ਰਹੇ ਹਨ

ਸਰਕਾਰ ਨੂੰ ਇਕੱਲੇ ਬੋਰਵੈੱਲ ਹੀ ਨਹੀਂ, ਹਰ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਜੋ ਮਾਸੂਮ ਫ਼ਤਹਿਵੀਰ ਨਾਲ ਹੋਈ, ਉਹ ਹੋਰ ਕਿਸੇ ਨਾਲ ਨਾ ਹੋ ਸਕੇ।


LEAVE A REPLY