ਪਾਕਿਸਤਾਨ ਹਾਈ ਕਮਿਸ਼ਨਰ ਦੀ ਵੱਡੀ ਲਾਪਰਵਾਹੀ – ਅੰਬੈਸੀ ‘ਚੋਂ 23 ਭਾਰਤੀਆਂ ਦੇ ਪਾਸਪੋਰਟ ਗੁੰਮ, ਮਾਮਲਾ ਪੁੱਜਾ ਵਿਦੇਸ਼ ਮੰਤਰਾਲਾ


Indian Passport

ਭਾਰਤ ਦੇ 23 ਨਾਗਰਿਕਾਂ ਦੇ ਪਾਸਪੋਰਟ ਗੁਆਚਣ ਨਾਲ ਪਾਕਿਸਤਾਨ ਹਾਈ ਕਮਿਸ਼ਨਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਹ ਸਾਰੇ ਪਾਸਪੋਰਟ ਸਿੱਖ ਸ਼ਰਧਾਲੂਆਂ ਦੇ ਹਨ ਜੋ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਜਾਣ ਵਾਲੇ ਸਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਜਿਨ੍ਹਾਂ ਲੋਕਾਂ ਦੇ ਪਾਸਪੋਰਟ ਗੁਆਚੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਇਸ ਸਬੰਧੀ ਐਫਆਈਆਰ ਵੀ ਦਰਜ ਕਰਵਾ ਦਿੱਤੀ ਹੈ। ਕੇਸ ਦਰਜ ਹੋਣ ਦੇ ਬਾਅਦ ਹੁਣ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਮੰਤਰਾਲਾ ਹੁਣ ਇਨ੍ਹਾਂ ਸਾਰੇ ਪਾਸਪੋਰਟ ਨੂੰ ਰੱਦ ਕਰਨ ਜਾ ਰਿਹਾ ਹੈ ਤੇ ਸਾਰੇ ਮਾਮਲੇ ਨੂੰ ਪਾਕਿਸਤਾਨ ਕੋਲ ਚੁੱਕਣ ਜਾ ਰਿਹਾ ਹੈ।

ਦਰਅਸਲ, ਬੀਤੀ 21 ਤੋਂ 30 ਨਵੰਬਰ ਤਕ ਪਾਕਿਸਤਾਨ ਜਾਣ ਲਈ ਵੀਜ਼ਾ ਮੰਗਣ ਆਏ ਸਿੱਖ ਸ਼ਰਧਾਲੂਆਂ ਵਿੱਚੋਂ 3800 ਨੂੰ ਵੀਜ਼ਾ ਦਿੱਤਾ ਸੀ ਤੇ ਕਈਆਂ ਦੇ ਵੀਜ਼ੇ ਰੱਦ ਕਰ ਦਿੱਤੇ ਸਨ। ਜਿਨ੍ਹਾਂ 23 ਜਣਿਆਂ ਦੇ ਪਾਸਪੋਰਟ ਗੁਆਚੇ ਹਨ, ਉਨ੍ਹਾਂ ਦਿੱਲੀ ਦੇ ਹੀ ਇੱਕ ਏਜੰਟ ਰਾਹੀਂ ਆਪਣੇ ਪਾਸਪੋਰਟ ਪਾਕਿਸਤਾਨ ਹਾਈ ਕਮਿਸ਼ਨ ਭੇਜੇ ਸਨ। ਪਾਕਿ ਹਾਈ ਕਮਿਸ਼ਨਰ ਨੇ ਇਸ ਮਾਮਲੇ ਵਿੱਚ ਆਪਣੇ ਕਿਸੇ ਵੀ ਅਧਿਕਾਰੀ ਦੀ ਗ਼ਲਤੀ ਨਹੀਂ ਦੱਸੀ ਹੈ। ਏਜੰਟ ਮੁਤਾਬਕ ਜਦ ਉਹ ਦਸਤਾਵੇਜ਼ ਵਾਪਸ ਲੈਣ ਲਈ ਗਏ ਤਾਂ ਉਨ੍ਹਾਂ ਨੂੰ ਇਹ ਜਵਾਬ ਮਿਲਿਆ ਕਿ ਇੱਥੇ ਕੋਈ ਵੀ ਦਸਤਾਵੇਜ਼ ਨਹੀਂ ਹਨ।


LEAVE A REPLY