ਮੰਗਾਂ ਨਾ ਮੰਨਣ ਤੇ PSMSU ਮੁਲਾਜਮਾਂ ਵਲੋਂ ਕੀਤੀ ਗਈ ਕਲਮ ਛੋੜ ਹੜਤਾਲ ਦੀ ਸ਼ੁਰੁਆਤ


PSMSU Employee

PSMSU ਸਟੇਟ ਬਾਡੀ ਦੇ ਐਕਸ਼ਨ ਨੂੰ ਇਨ ਬਿਨ ਲਾਗੂ ਕਰਨ ਲਈ ਸਮੂਹ ਵਿਭਾਗਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਆਪਣੇ ਆਪਣੇ ਵਿਭਾਗੀ ਸਾਥੀਆ ਦੇ ਨਾਲ ਜਿਲਾ ਪ੍ਰਧਾਨ ਸ੍ਰੀ ਗੁਰਚਰਨ ਸਿੰਘ ਦੁੱਗਾ, ਦੀ ਪ੍ਰਧਾਨਗੀ ਹੇਠ ਡੀ.ਸੀ. ਕੰਪਲੈਕਸ, ਲੁਧਿਆਣਾ ਵਿਖੇ ਇਕੱਠੇ ਹੋਏ ਸ੍ਰੀ ਵਿਜੇ ਕੁਮਾਰ ਜ.ਸਕੱਤਰ ਅਤੇ ਸੁਖਵਿੰਦਰ ਸਿੰਘ ਮੱਖ ਸਲਾਹਕਾਰ ਜੀ ਨੇ ਦੱਸਿਆ ਕਿ ਸਮੂਹ ਆਗੂਆਂ ਅਤੇ ਅਹੁਦੇਦਾਰਾਂ ਨਾਲ ਡੀ.ਸੀ.ਦਫਤਰ, ਐਕਸਾਇਂ ਵਿਭਾਗ ਅਤੇ ਜ਼ਿਲਾ ਖਜਾਨਾ ਦਫਤਰ ਵਿਚ ਗੇੜਾ ਮਾਰਿਆ ਗਿਆ, ਜਿੱਥੇ ਸੰਪੂਰਨ ਬੰਦ ਦਾ ਮਾਹੋਲ ਦਿਖਿਆ, ਸਾਰੇ ਕੰਮਕਾਜ ਠੱਪ ਦਿਖੇ ਅਤੇ ਕਰਮਚਾਰੀਆਂ ਨੇ ਡੀ.ਸੀ. ਕੰਪਲੈਕਸ ਦੇ ਬਾਹਰ ਇੱਕਠੇ ਹੋ ਕੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਅਤੇ ਆਪਣਾ ਰੋਸ ਪ੍ਰਗਟ ਕੀਤਾ। ਸ੍ਰੀ ਅਮਰਦੀਪ ਸਿੰਘ ਪੈਸ ਸਕੱਤਰ ਨੇ ਦੱਸਿਆ ਕਿ ਕਲਮਛੋੜ ਹੜਤਾਲ ਦੇ ਚਲਦਿਆਂ ਸਮੂਹ ਵਿਭਾਗਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਆਪਣੇ ਆਪਣੇ ਵਿਭਾਗੀ ਦਫਤਰ ਬੰਦ ਰੱਖੇ ਗਏ ਅਤੇ ਸਮੁਹ ਮੁਲਾਂਮ ਆਪਣੇ ਆਪਣੇ ਦਫਤਰ ਦੇ ਬਾਹਰ ਦਰੀਆਂ ਵਿਛਾ ਕੇ ਬੈਠੇ ਤੇ ਸਰਕਾਰ ਵਿਰੁੱਧ ਰੋਸ ਜਾਰੀ ਕੀਤਾ।

ਜੱਥੇਬੰਦੀ ਵਲੋਂ ਉਲੀਕੇ ਇਸ ਬੰਦ ਦੇ ਚਲਦਿਆਂ ਸਾਰੇ ਵਿਭਾਗੀ ਸਾਥੀਆ ਤੇ ਕਰਮਚਾਰੀਆਂ ਨੇ ਪ੍ਰਣ ਵੀ ਕੀਤਾ ਕੇ ਜੇਕਰ ਫਿਰ ਵੀ ਸਰਕਾਰ ਵਲੋਂ ਸਟੇਟ ਬਾਡੀ ਨੂੰ ਗੱਲ ਬਾਤ ਲਈ ਨਹੀਂ ਬੁਲਾਇਆ ਜਾਂਦਾ ਜਾਂ ਸਾਡੀਆਂ ਮੰਗਾਂ ਨੁੰ ਨਹੀਂ ਮੰਨਿਆ ਜਾਂਦਾ ਤਾਂ ਇਹ ਹੜਤਾਲ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਅਤੇ ਕਿਸੇ ਕਿਸਮ ਦੇ ਦਫਰਤੀ ਕੰਮ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ। ਅੱਜ ਦੇ ਮੌਕੇ ਤੇ ਸ੍ਰੀ ਸੁਖਵਿੰਦਰ ਸਿੰਘ ਅਤੇ ਸ੍ਰੀ ਮਹਿੰਦਰ ਸਿੰਘ (ਹੈਲਥ ਵਿਭਾਗ), ਸ੍ਰੀ ਰਣਜੀਤ ਸਿੰਘ ਖੰਨਾ (ਐਕਸਾਈਜa ਵਿਭਾਗ), ਸ੍ਰੀ ਲਖਵੀਰ ਸਿੰਘ (ਜਿਲਾ ਖਜਾਨਾ ਦਫਤਰ), ਸ੍ਰੀ ਇੰਦਰਪਾਲ ਸਿੰਘ ਸੈਣੀ (ਖੇਤੀਬਾੜੀ), ਸ੍ਰੀ ਪਰਮਜੀਤ ਸਿੰਘ (ਪੰਜਾਬ ਰੋਡਵੇਜa), ਸ੍ਰੀ ਜਗਮੋਹਨ ਸਿੰਘ ਸੁਪਰਡੈਂਟ (ਪ੍ਰਧਾਨ ਪੀ.ਡਬਲਯੁ.ਡੀ), ਸ੍ਰੀ ਅਮਿਤ ਅਰੌੜਾ ( ਜੁਆਇੰਟ ਸਕੱਤਰ), ਸ੍ਰੀ ਜਗਤਾਰ ਸਿੰਘ (ਕੋਪਰੇਟਿਵ ਸੁਸਾਇਟੀ), ਸ੍ਰੀ ਸੰਦੀਪ ਭੰਬਕ (ਵਧੀਕ ਸਕੱਤਰ CPFEU), ਸ੍ਰੀ ਅਸ਼ੋਕ ਕੁਮਾਰ (ਸੀ.ਪੀ.ਐਫa ਯੁਨੀਅਨ), ਅਤੇ ਹੋਰ ਵਿਭਾਗਾ ਨੇ ਆਪਣੇ ਆਪਣੈ ਦਫਤਰ ਬੰਦ ਰੱਖੇ ਅਤੇ ਮੁਕੰਮਲ ਕਲਮ ਛੋੜ ਹੜਤਾਲ ਜਾਰੀ ਰੱਖਣ ਦਾ ਹੁੰਗਾਰਾ ਭਰਿਆ। ਇਸ ਤੋਂ ਇਲਾਵਾ ਡੀ.ਸੀ. ਦਫਤਰ ਵਿਚ ਵੀ ਮੁਲਾਂਮਾਂ ਨੇ ਆਪਣੇ ਦਫਤਰ ਬੰਦ ਰੱਖੇ ਅਤੇ ਕੰਪਲੈਕਸ ਦੇ ਬਾਹਰ ਧਰਨਾ ਦੇ ਕੇ ਸਰਕਾਰ ਖਿਲਾਫ ਰੋਸ ਦਿਖਾਇਆ ।


LEAVE A REPLY