ਬਾਲੀਵੁੱਡ ਸਟਾਰ ਮੁੜ ਕਾਲੇ ਹਿਰਨ ਦੇ ਅੜਿੱਕੇ, ਹਾਈਕੋਰਟ ਚ ਅਪੀਲ


petition against bollywood stars in black buck case

ਰਾਜਸਥਾਨ ਸਰਕਾਰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਸਬੰਧਤ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਪੰਜ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਖਿਲਾਫ ਹਾਈਕੋਰਟ ‘ਚ ਅਗਲੇ ਹਫਤੇ ਅਪੀਲ ਦਾਇਰ ਕਰੇਗੀ। ਐਸ.ਕੇ. ਵਿਆਸ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਗਲਾਤ ਵਿਭਾਗ ਨੇ ਅਦਾਕਾਰ ਸੈਫ ਅਲੀ ਖਾਨ, ਨੀਲਮ, ਸੋਨਾਲੀ ਬੇਂਦਰੇ, ਤੱਬੂ ਤੇ ਸਥਾਨਕ ਨਿਵਾਸੀ ਦੁਸ਼ਅੰਤ ਸਿੰਘ ਨੂੰ ਬਰੀ ਕੀਤੇ ਜਾਣ ਖਿਲਾਫ ਅਪੀਲ ਦਾਇਰ ਕਰਨ ਦੀ ਸਹਿਮਤੀ ਲਈ ਪੱਤਰ ਲਿਖਿਆ ਸੀ।

ਉਨ੍ਹਾਂ ਕਿਹਾ ਕਿ ਕਨਕਨੀ ਸ਼ਿਕਾਰ ਮਾਮਲੇ ‘ਚ ਪੰਜ ਸਹਿ-ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਖਿਲਾਫ ਅਪੀਲ ਦਾਇਰ ਕਰਨ ਲਈ ਸਹਿਮਤੀ ਹਾਸਲ ਕਰ ਲਈ ਹੈ। ਹੁਣ ਅਗਲੇ ਹਫਤੇ ਅਦਾਲਤ ‘ਚ ਅਪੀਲ ਦਾਇਰ ਕੀਤੀ ਜਾਵੇਗੀ। ਇਸ ਮਾਮਲੇ ‘ਚ ਮੁੱਖ ਮੁਲਜ਼ਮ ਅਦਾਕਾਰ ਸਲਮਾਨ ਖਾਨ ਨੂੰ ਦੋਸ਼ੀ ਠਹਿਰਾਉਂਦਿਆਂ ਹੇਠਲੀ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ‘ਚ ਸਹਿ-ਮੁਲਜ਼ਮਾਂ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਹੁਣ ਇਨ੍ਹਾਂ ਨੂੰ ਬਰੀ ਕੀਤੇ ਜਾਣ ਖਿਲਾਫ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

  • 7
    Shares

LEAVE A REPLY