ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋਇਆ ਰਿਕਾਰਡ ਤੋੜ ਵਾਧਾ, ਜਾਨੋਂ ਟੈਕਸਾਂ ਦਾ ਵੇਰਵਾ


fuel price

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਫਿਰ ਤੋਂ ਵਾਧਾ ਦਰਜ ਕੀਤਾ ਗਿਆ। ਕੱਲ੍ਹ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਤੇਲ ਦੀਆਂ ਕੀਮਤਾਂ ਵਧੀਆਂ ਹਨ। ਅੱਜ ਹੋਏ ਵਾਧੇ ਮੁਤਾਬਕ ਡੀਜ਼ਲ ਚ 15 ਪੈਸੇ ਤੇ ਪੈਟਰੋਲ ਚ 14 ਪੈਸੇ ਦਾ ਵਾਧਾ ਦਰਜ ਕੀਤਾ ਗਿਆ। ਵਧੀਆਂ ਕੀਮਤਾਂ ਤੋਂ ਬਾਅਦ ਦਿੱਲੀ ਚ ਪੈਟਰੋਲ 78.05 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 69.61 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਕੱਲ੍ਹ ਦੀ ਕੀਮਤ ਦੀ ਗੱਲ ਕਰੀਏ ਤਾਂ ਡੀਜ਼ਲ 69.46 ਰੁਪਏ ਪ੍ਰਤੀ ਲੀਟਰ ਤੇ ਪੈਟਰੋਲ 77.91 ਰੁਪਏ ਪ੍ਰਤੀ ਲੀਟਰ ਸੀ। ਡੀਜ਼ਲ ਰਿਕਾਰਡ ਤੋੜਦਿਆਂ ਹੁਣ ਤੱਕ ਦੇ ਸਭ ਤੋਂ ਵੱਧ ਰੇਟ ਤੇ ਪਹੁੰਚ ਗਿਆ ਹੈ। ਡੀਜ਼ਲ ਦੀ ਕੀਮਤ ਤਾਂ 41 ਰੁਪਏ ਹੈ ਪਰ ਟੈਕਸ ਲਾ ਕੇ ਸਰਕਾਰੀ ਤੇਲ ਕੰਪਨੀਆਂ 70 ਰੁਪਏ ਪ੍ਰਤੀ ਲੀਟਰ ਵੇਚ ਰਹੀ ਹੈ ਯਾਨੀ ਸਰਕਾਰ ਇੱਕ ਲੀਟਰ ‘ਤੇ ਕਰੀਬ 29 ਰੁਪਏ ਦੀ ਕਮਾਈ ਕਰ ਰਹੀ ਹੈ।

ਡੀਜ਼ਲ ਤੇ ਟੈਕਸ ਦਾ ਵੇਰਵਾ:

 • ਡੀਜ਼ਲ ਦੀ ਕੀਮਤ- 41.04 ਰੁਪਏ
 • ਕੇਂਦਰ ਸਰਕਾਰ ਦੀ ਟੈਕਸ-15.33 ਰੁਪਏ
 • ਰਾਜ ਸਰਕਾਰ ਦਾ ਟੈਕਸ- 10.16 ਰੁਪਏ
 • ਕੁੱਲ ਟੈਕਸ-25.49 ਰੁਪਏ
 • ਡੀਲਰ ਕਮਿਸ਼ਨ- 2.51 ਰੁਪਏ
 • ਕੁੱਲ ਕੀਮਤ-69.04 ਰੁਪਏ (20 ਅਗਸਤ ਦੇ ਭਾਅ ਮੁਤਾਬਕ)

38 ਰੁਪਏ ਦਾ ਪੈਟਰੋਲ ਟੈਕਸ ਤੋਂ ਬਾਅਦ 77 ਰੁਪਏ ਪ੍ਰਤੀ ਲੀਟਰ

ਪੈਟਰੋਲ ਤੇ ਟੈਕਸ ਦਾ ਵੇਰਵਾ:

 • ਪੈਟਰੋਲ ਦੀ ਕੀਮਤ-37.93 ਰੁਪਏ
 • ਕੇਂਦਰ ਸਰਕਾਰ ਦਾ ਟੈਕਸ-19.48 ਰੁਪਏ
 • ਰਾਜ ਸਰਕਾਰ ਦਾ ਟੈਕਸ-16.47 ਰੁਪਏ
 • ਕੁੱਲ ਟੈਕਸ-35.95 ਰੁਪਏ
 • ਡੀਲਰ ਕਮਿਸ਼ਨ-3.61 ਰੁਪਏ
 • ਕੁੱਲ ਕੀਮਤ 77.49 ਰੁਪਏ (20 ਅਗਸਤ ਦੇ ਭਾਅ ਮੁਤਾਬਕ)

ਜ਼ਿਕਰਯੋਗ ਹੈ ਕਿ ਪਿਛਲੇ 8 ਮਹੀਨਿਆਂ ‘ਚ ਕਰੀਬ 10 ਰੁਪਏ ਤੇਲ ਦੀਆਂ ਕੀਮਤਾਂ ਵਧੀਆਂ ਹਨ।

ਵਧੀਆਂ ਕੀਮਤਾਂ ਦਾ ਵੇਰਵਾ ਕੁਝ ਇਸ ਤਰ੍ਹਾਂ:

 • 1 ਜਨਵਰੀ-59.70
 • 1 ਫਰਵਰੀ- 64.11
 • 1 ਮਾਰਚ-62.25
 • 1 ਅਪ੍ਰੈਲ-64.58
 • 1 ਮਈ-65.93
 • 1 ਜੂਨ- 69.20
 • 1 ਜੁਲਾਈ- 67.38
 • 1 ਅਗਸਤ- 67.82
 • 17 ਅਗਸਤ-69.32
 • 7
  Shares

LEAVE A REPLY