2 ਚੋਰੀ ਦੀਆਂ ਗੱਡੀਆਂ ਸਮੇਤ ਪੁਲਸ ਨੇ 3 ਵਿਅਕਤੀਆਂ ਨੂੰ ਕੀਤਾ ਕਾਬੂ


ਲੁਧਿਆਣਾ – ਥਾਣਾ ਸੁਧਾਰ ਦੀ ਪੁਲਸ ਨੇ 3 ਚੋਰਾਂ ਨੂੰ ਚੋਰੀ ਦੀਆਂ ਦੋ ਗੱਡੀਆਂ ਸਮੇਤ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਐਸ.ਪੀ. ਦਾਖਾ ਜਸਵਿੰਦਰ ਸਿੰਘ ਬਰਾੜ ਤੇ ਥਾਣਾ ਮੁਖੀ ਸੁਧਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਬੂਵਾਲ ਲਿੰਕ ਸੜਕ ‘ਤੇ ਸਥਿਤ ਢੱਟ ਮੋਟਰ ਗੈਰਿਜ ਤੋਂ 27 ਜੂਨ ਦੀ ਰਾਤ ਨੂੰ ‘ਆਰਟੀਗਾ’ ਗੱਡੀ ਪੀ.ਬੀ.11.ਸੀ.ਬੀ.5800 ਚੋਰੀ ਹੋ ਗਈ ਸੀ, ਜਿਸ ਨੂੰ ਵਿਸਾਖਾ ਸਿੰਘ ਪੁੱਤਰ ਹਰੀ ਸਿੰਘ ਵਾਸੀ ਅੱਬੂਵਾਲ ਖੜ੍ਹੀ ਕਰਕੇ ਗਿਆ ਸੀ। ਮੋਟਰ ਗੈਰਿਜ ਮਾਲਕ ਕ੍ਰਿਪਾਲ ਸਿੰਘ ਦੇ ਬਿਆਨ ‘ਤੇ ਇਹ ਮੁਕੱਦਮਾ ਦਰਜ਼ ਕੀਤਾ ਗਿਆ ਸੀ।
ਡੀ.ਐਸ.ਪੀ. ਬਰਾੜ ਨੇ ਦੱਸਿਆ ਕਿ ਇਸ ਸਬੰਧ ‘ਚ ਕਾਰਵਾਈ ਕਰਦਿਆਂ ਏ.ਐਸ.ਆਈ. ਅਮਰਜੀਤ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਨੇ ਕੈਲੇ ਚੌਂਕ ਹਲਵਾਰਾ ਨੇੜੇ ਕਰਮਜੀਤ ਸਿੰਘ ਉਰਫ ਮਨੀ ਪੁੱਤਰ ਅਮਰਜੀਤ ਸਿੰਘ, ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਪਿੰਟੂ ਕੁਮਾਰ ਪੁੱਤਰ ਸ਼ੰਭੂ ਨਾਥ (ਤਿੰਨੇ ਵਾਸੀ ਜਗਰਾਉਂ) ਨੂੰ ਆਰਟੀਗਾ ਗੱਡੀ ਸਮੇਤ ਕਾਬੂ ਕੀਤਾ। ਥਾਣਾ ਮੁਖੀ ਹਰਜਿੰਦਰ ਸਿੰਘ ਅਨੁਸਾਰ ਹਾਸਲ ਕੀਤੇ ਰਿਮਾਂਡ ਉਪਰੰਤ ਪੁੱਛਗਿੱਛ ਦੌਰਾਨ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਰਾਏਕੋਟ ਦੇ ਏਰੀਆ ‘ਚੋਂ ਚੋਰੀ ਕੀਤੀ ਦੂਜੀ ਬਲੈਰੋ ਮੈਕਸੀ ਗੱਡੀ ਪੀ.ਬੀ.10.ਐਫ.ਐਫ.1377 ਨੂੰ ਰਾਜੋਆਣਾ ਦੇ ਭੱਠੇ ਕੋਲੋਂ ਬਰਾਮਦ ਕੀਤਾ ਗਿਆ। ਕਾਬੂ ਕੀਤੇ ਤਿੰਨੇ ਨੌਜਵਾਨਾਂ ਦਾ ਮਾਣਯੋਗ ਅਦਾਲਤ ਨੇ 8 ਜੁਲਾਈ ਤੱਕ ਦਾ ਪੁਲਸ ਰਿਮਾਂਡ ਦਿੱਤਾ ਹੈ ਤੇ ਪੁਲਸ ਸੂਤਰਾਂ ਮੁਤਾਬਕ ਇਨ੍ਹਾਂ ਵਲੋਂ ਲੰਘੀ 29 ਮਈ ਨੂੰ ਸਬਜ਼ੀ ਮੰਡੀ ਜਗਰਾਉਂ ਤੋਂ ਚੋਰੀ ਕੀਤੀ ਇਕ ਹੋਰ ਬਲੈਰੋ ਮੈਕਸੀ ਗੱਡੀ ਦੇ ਸਬੰਧ ‘ਚ ਵੀ ਅਹਿਮ ਜਾਣਕਾਰੀ ਮਿਲੀ ਹੈ।


LEAVE A REPLY