ਪੁਲਿਸ ਨੂੰ ਰੇਲਵੇ ਸਟੇਸ਼ਨ ਤੋਂ ਮਿਲੀ 10 ਸਾਲਾਂ ਲਾਵਾਰਿਸ ਬੱਚੀ


police found unclaimed girl child at Railway Station in Pathankot

ਲੁਧਿਆਣਾ- ਜ਼ਿਲਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਸਾਲ 2016 ਨੂੰ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਇੱਕ ਲਾਵਾਰਿਸ ਬੱਚੀ ਮਿਲੀ ਸੀ ਜਿਸ ਦਾ ਅੱਜ ਤੱਕ ਕੋਈ ਵੀ ਗਾਰਡੀਅਨ ਬੱਚੀ ਦੀ ਪਹਿਚਾਣ ਕਰਨ ਲਈ ਨਹੀਂ ਪਹੁੰਚਿਆ ਹੈ। ਇਹ ਜਾਣਕਾਰੀ ਜ਼ਿਲਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਊਸ਼ਾ ਨੇ ਦਿੱਤੀ ਹੈ ਅਤੇ ਦੱਸਿਆ ਕਿ ਇਹ ਲੜਕੀ ਜਿਸ ਦੀ ਉਮਰ ਕਰੀਬ 10 ਸਾਲ ਹੈ ਅਤੇ ਆਪਣਾ ਨਾਮ ਦੱਸਣ ਤੋਂ ਅਸਮਰੱਥ ਹੈ। ਉਹਨਾਂ ਦੱਸਿਆ ਕਿ ਇਹ ਬੱਚੀ 2 ਜੁਲਾਈ 2016 ਨੂੰ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਮਿਲੀ ਸੀ ਅਤੇ ਉਸ ਸਮੇਂ ਇਸ ਬੱਚੀ ਦੀ ਰਿਪੋਰਟ ਪੁਲਿਸ ਥਾਣਾ ਡਵੀਜ਼ਨ ਨੰਬਰ 1 ਪਠਾਨਕੋਟ ਵਿਖੇ ਮਿਤੀ 3 ਜੁਲਾਈ 2016 ਨੂੰ ਦਰਜ ਕਰਵਾਈ ਗਈ ਸੀ। ਉਹਨਾਂ ਦੱਸਿਆ ਕਿ ਬੱਚੀ ਦਿਵਿਆਂਗ ਹੈ ਅਤੇ ਇਹ ਚੱਲ-ਫਿਰ ਨਹੀਂ ਸਕਦੀ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਬੱਚੀ ਦੇ ਮਾਤਾ-ਪਿਤਾ ਜਾਂ ਗਾਰਡੀਅਨ ਬਾਰੇ ਜਾਣਕਾਰੀ ਹੋਵੇ ਤਾਂ ਜ਼ਿਲਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਕਮਰਾ ਨੰਬਰ 138-ਬੀ ਜ਼ਿਲਾ ਪੱਧਰੀ ਕੰਪਲੈਕਸ ਪਠਾਨਕੋਟ ਵਿਖੇ ਜਾਂ ਫੋਨ ਨੰਬਰ 98814-66177, 89680-33481,94177-80500 ਅਤੇ 0186-2345047 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


LEAVE A REPLY