ਪ੍ਰਿਅੰਕਾ ਚੋਪੜਾ ਦੀ ਦੂਜੀ ਕਾਪੀ ਹੈ ਨਵਪ੍ਰੀਤ ਬੰਗਾ- ਨਹੀਂ ਯਕੀਨ ਤਾਂ ਵੇਖੋ ਤਸਵੀਰਾਂ


ਫਿਟਨੈੱਸ ਬਲਾਗਰ ਨਵਪ੍ਰੀਤ ਬੰਗਾ ਕਾਫੀ ਹੱਦ ਤਕ ਪ੍ਰਿਅੰਕਾ ਚੋਪੜਾ ਵਰਗੀ ਲੱਗਦੀ ਹੈ। ਉਸ ਨੂੰ ਦੇਸੀ ਗਰਲ ਦੀ ਹਮਸ਼ਕਲ ਵਜੋਂ ਵੀ ਜਾਣਿਆ ਜਾਂਦਾ ਹੈ| ਨਵਪ੍ਰੀਤ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ। ਉਸ ਦੀਆਂ ਕਈ ਤਸਵੀਰਾਂ ਤੋਂ ਲੱਗਦਾ ਹੈ ਕਿ ਉਹ ਪ੍ਰਿਅੰਕਾ ਦੀਆਂ ਹੀ ਤਸਵੀਰਾਂ ਹਨ। ਨਵਪ੍ਰੀਤ ਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਕਿਤੇ ਇਸ ਵਜ੍ਹਾ ਕਰਕੇ ਉਹ ਆਪਣੀ ਯੂਟਿਊਬ ਸਟਾਰ ਦੀ ਹਸਤੀ ਨਾ ਗਵਾ ਲਵੇ।

ਇੰਸਟਾਗਰਾਮ ਤੇ ਨਵਪ੍ਰੀਤ ਦਾ ਅਕਾਊਂਟ ਵੈਰੀਫਾਈਡ ਹੈ। ਉਸ ਨੂੰ ਲਗਪਗ 28 ਹਜ਼ਾਰ ਲੋਕ ਫਾਲੋ ਕਰਦੇ ਹਨ। ਫਿਟਨੈਸ ਟਿਪਸ ਦੇ ਨਾਲ-ਨਾਲ ਉਹ ਅਕਸਰ ਫੇਟਨੈਸ ਵੀਡੀਓ ਵੀ ਪੋਸਟ ਕਰਦੀ ਰਹਿੰਦੀ ਹੈ। ਉਹ ਕਾਫੀ ਸਟਾਈਲਿਸ਼ ਹੈ। ਇੰਸਟਾਗਰਾਮ ਤੇ ਉਹ ਇੰਡੀਅਨ ਲੁਕਸ ਦੇ ਨਾਲ-ਨਾਲ ਉਹ ਪੰਜਾਬੀ ਤੇ ਵੈਸਟਰਨ ਲੁਕ ਨਾਲ ਵੀ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ। ਉਂਜ ਤਾਂ ਨਵਪ੍ਰੀਤ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਪਰ ਗ੍ਰੇਡ 4 ਵਿੱਚ ਆਉਂਦਿਆਂ ਹੀ ਉਹ ਕੈਨੇਡਾ ਚਲੀ ਗਈ ਸੀ। ਨਵਪ੍ਰੀਤ ਨੂੰ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦਾ ਆਫਰ ਮਿਲ ਚੁੱਕਿਆ ਹੈ। ਉਸ ਨੇ ਕੁਝ ਪੰਜਾਬੀ ਵੀਡੀਓ ਵਿੱਚ ਵੀ ਕੰਮ ਕੀਤਾ ਹੈ। ਨਵਪ੍ਰੀਤ ਨੂੰ ਬਿਗਬੌਸ 11 ਵਿੱਚ ਬਤੌਰ ਕੰਟੈਸਟੈਂਟ ਬਣਨ ਦਾ ਵੀ ਆਫਰ ਆਇਆ ਸੀ ਪਰ ਉਸ ਨੇ ਇਹ ਆਫਰ ਠੁਕਰਾ ਦਿੱਤਾ।

  • 1
    Share

LEAVE A REPLY