ਗੋਰੂ ਬੱਚਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀ ਸੜਕ ਜਾਮ


Protest Against Goru Bacha

 gogi
ਦੁੱਗਰੀ ਦੇ ਚੌਹਾਨ ਨਗਰ ਇਲਾਕੇ ਵਿਚ ਵੀਰਵਾਰ ਨੂੰ ਸ਼ਰੇਆਮ ਗੈਂਗਸਟਰ ਗੋਰੂ ਬੱਚਾ ਅਤੇ ਉਸ ਦੇ ਸਾਥੀਆਂ ਵੱਲੋਂ ਗੋਲੀ ਨਾਲ ਉਡਾਏ ਗਏ ਆਟੋ ਚਾਲਕ ਵਿਕਰਾਂਤ ਦੇ ਕਤਲ ਦੇ ਮਾਮਲੇ ‘ਚ ਅੱਜ ਲੋਕਾਂ ਦਾ ਗੁੱਸਾ ਇਸ ਕਦਰ ਫੁੱਟਿਆ ਕਿ ਉਨ੍ਹਾਂ ਨੇ ਆਤਮ ਨਗਰ ਚੌਕ ਵਿਚ ਰੋਸ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਉਨ੍ਹਾਂ ਦੀ ਮੰਗ ਸੀ ਕਿ ਦੋਸ਼ੀਆਂ ਨੂੰ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਸ ਮੌਕੇ ਜਿਥੇ ਵਿਧਾਇਕ ਸਿਮਰਜੀਤ ਬੈਂਸ ਨੇ ਨਗਰ ਦੀ ਅਮਨ-ਕਾਨੂੰਨ ਵਿਵਸਥਾ ‘ਤੇ ਸਵਾਲੀਆ ਨਿਸ਼ਾਨ ਲਾਏ, ਉਥੇ ਪ੍ਰਦਰਸ਼ਨਕਾਰੀਆਂ ਨੇ ਬਾਦਲ ਸਰਕਾਰ ਦੇ ਖਿਲਾਫ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਧਰਨਾ ਪ੍ਰਦਰਸ਼ਨ ਕਰੀਬ 3 ਘੰਟੇ ਤਕ ਚੱਲਿਆ। ਨਗਰ ਦੀ ਪੂਰੀ ਆਵਾਜਾਈ ਵਿਵਸਥਾ ਠੱਪ ਹੋ ਕੇ ਰਹਿ ਗਈ, ਕਿਉਂਕਿ ਇਹ ਸੜਕ ਬੱਸ ਅੱਡੇ ਤੋਂ ਆਤਮ ਨਗਰ ਪੁਲ ਵੱਲ ਜਾਂਦੀ ਸੀ, ਜਿਸ ਕਾਰਨ ਅੱਧੇ ਲੁਧਿਆਣੇ ਦੀ ਰਫਤਾਰ ਰੁਕ ਗਈ ਅਤੇ ਪੁਲਸ ਨੂੰ ਵੀ ਰੂਟ ਡਾਇਵਰਟ ਕਰਨਾ ਪਿਆ। ਜਦੋਂਕਿ ਇਸ ਦੇ ਨਾਲ ਲੱਗਦੀਆਂ ਸਾਰੀਆਂ ਸੜਕਾਂ ਖਾਲੀ ਪਈਆਂ ਸੀ ਅਤੇ ਪੁਲਸ ਨੇ ਕਿਸੇ ਨੂੰ ਵੀ ਉਧਰ ਜਾਣ ਨਹੀਂ ਦਿੱਤਾ। ਸੂਚਨਾ ਮਿਲਣ ‘ਤੇ ਡੀ. ਸੀ. ਪੀ. ਧਰੁਮਣ ਨਿੰਬਲੇ ਕਈ ਥਾਣਿਆਂ ਦੀ ਪੁਲਸ ਨਾਲ ਮੌਕੇ ‘ਤੇ ਪੁੱਜੇ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਦੋਸ਼ੀ ਕਾਬੂ ਕਰ ਲਏ ਜਾਣਗੇ। ਪੁਲਸ ਨੇ ਉਨ੍ਹਾਂ ‘ਤੇ ਦਬਾਅ ਬਣਾਇਆ ਹੋਇਆ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਸਾਰਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਸਵੇਰੇ ਜਦੋਂ ਵਿਕਰਾਂਤ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪੀ ਗਈ ਤਾਂ ਇਲਾਕੇ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ ਕਿ ਮਾਮੂਲੀ ਗੱਲ ‘ਤੇ ਕਿਸ ਤਰ੍ਹਾਂ ਵਿਕਰਾਂਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਨ੍ਹਾਂ ਦੇ ਗੁੱਸੇ ਦਾ ਲਾਵਾ ਉਦੋਂ ਫੁੱਟ ਪਿਆ, ਜਦੋਂ ਇਲਾਕੇ ਵਿਚ ਲੋਕਾਂ ਦਾ ਦੋਸ਼ ਸੀ ਕਿ ਰਾਜਨੀਤਕ ਪਨਾਹ ਕਾਰਨ ਹੀ ਅਜਿਹੇ ਜੁਰਮ ਹੁੰਦੇ ਹਨ। ਪੁਲਸ ਚਾਹੁੰਦੇ ਹੋਏ ਵੀ ਅਜਿਹੇ ਜੁਰਮ ਕਰਨ ਵਾਲਿਆਂ ਨੂੰ ਫੜ ਨਹੀਂ ਸਕਦੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਜਲਦ ਦੋਸ਼ੀ ਨੂੰ ਅੰਜਾਮ ਦੇਣ ਤੋਂ ਬਾਅਦ ਦੀ ਕਿਵੇਂ ਨਗਰ ‘ਚੋਂ ਗੱਡੀ ਵਿਚ ਸਵਾਰ ਹੋ ਕੇ ਭੱਜ ਗਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਜਲਦ ਹੀ ਦੋਸ਼ੀ ਕਾਬੂ ਨਹੀਂ ਕੀਤੇ ਤਾਂ ਅੰਦੋਲਨ ਛੇੜਿਆ ਜਾਵੇਗਾ, ਜਿਸ ਦੇ ਲਈ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਨਾਲ ਹੀ ਰੋਸ ਪ੍ਰਦਰਸ਼ਨ ਦੇ ਕਾਰਨ ਬੱਸਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਲੋਕਾਂ ਨੂੰ ਵੀ ਜਾਮ ਵਿਚ ਫਸ ਕੇ ਪੁਲਸ ਦੀ ਢਿੱਲੀ ਕਾਰਵਾਈ ਦਾ ਹਰਜ਼ਾਨਾ ਭੁਗਤਣਾ ਪਿਆ।

 


LEAVE A REPLY