ਪੰਜਾਬ ਭਾਜਪਾ ਵੱਲੋਂ ਆਉਂਦੇ 7 ਦਿਨਾਂ ਦੇ ਕੰਮਕਾਜ ਰੱਦ


ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਤੇ ਭਾਜਪਾ ਦੀ ਪੰਜਾਬ ਇਕਾਈ ਨੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ‘ਚ ਸ਼ੋਕ ਮਤੇ ਦੇ ਨਾਲ ਆਉਂਦੇ 7 ਦਿਨਾਂ ਤੱਕ ਭਾਜਪਾ ਜ਼ਿਲ੍ਹਾ ਦਫਤਰਾਂ ‘ਚ ਸ਼ਰਧਾਂਜਲੀ ਸਮਾਰੋਹ ਕਰਵਾਉਣ ਦਾ ਐਲਾਨ ਕੀਤਾ ਹੈ। ਭਾਜਪਾ ਪੰਜਾਬ ਦੇ ਮਹਾ ਸਕੱਤਰ ਰਾਕੇਸ਼ ਰਾਠੌਰ ਨੇ ਦੱਸਿਆ ਕਿ ਆਗਾਮੀ 7 ਦਿਨਾਂ ਦੇ ਸਾਰੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਪਾਰਟੀ ਦਫਤਰਾਂ ‘ਚ ਝੰਡੇ ਵੀ ਅੱਧੇ ਝੁਕੇ ਰਹਿਣਗੇ। ਸ਼ਵੇਤ ਮਲਿਕ ਤੇ ਰਾਠੌਰ ਨੇ ਅਟਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ 93 ਸਾਲਾ ਅਟਲ ਜੀ ਦੇ ਦੇਹਾਂਤ ਨਾਲ ਦੇਸ਼ ਦੀ ਰਾਜਨੀਤੀ ਦੇ ਇਕ ਸੁਨਹਿਰੇ ਯੁਗ ਦਾ ਅੰਤ ਹੋ ਗਿਆ।


LEAVE A REPLY