ਪੰਜਾਬ ਵਿੱਚ ਹੋਰ ਮਹਿੰਗੀ ਹੋਵੇਗੀ ਸ਼ਰਾਬ, ਪੰਜਾਬ ਸਰਕਾਰ ਜਲਦ ਲੈ ਸਕਦੀ ਹੈ ਇਹ ਫੈਸਲਾ


Wine Selling

ਚੰਡੀਗੜ੍ਹ — ਪੰਜਾਬ ਸਰਕਾਰ ਖਜ਼ਾਨੇ ਦੀ ਆਮਦਨੀ ਵਧਾਉਣ ਲਈ ਸ਼ਰਾਬ ਦਾ ਕਾਰੋਬਾਰ ਆਪਣੇ ਹੱਥਾਂ ‘ਚ ਲੈ ਸਕਦੀ ਹੈ। ਇਸ ਲਈ ਇਕ ਕਾਰਪੋਰੇਸ਼ਨ ਦਾ ਗਠਨ ਕੀਤਾ ਜਾ ਸਕਦਾ ਹੈ। ਇਸ ਨਾਲ ਸ਼ਰਾਬ ਦੇ ਪੂਰੇ ਕਾਰੋਬਾਰ ‘ਤੇ ਸਰਕਾਰ ਦੀ ਨਜ਼ਰ ਰਹੇਗੀ ਅਤੇ ਕੀਮਤਾਂ ਸੰਬੰਧੀ ਅਧਿਕਾਰ ਵੀ ਉਸ ਦੇ ਹੱਥਾਂ ‘ਚ ਜਾ ਸਕਦੇ ਹਨ।

ਜਾਣਕਾਰੀ ਮੁਤਾਬਕ, ਇਸ ਸੰਬੰਧ ‘ਚ ਇਸ ਸਾਲ ਵੱਖ-ਵੱਖ ਸੂਬਿਆਂ ਦਾ ਦੌਰਾ ਕਰਕੇ ਵਾਪਸ ਪਰਤੀ ਟੀਮ ਦੀਆਂ ਸਿਫਾਰਸ਼ਾਂ ਨੂੰ ਸਰਕਾਰ ਨੇ ਜ਼ਿਆਦਾ ਤਰਜੀਹ ਨਹੀਂ ਦਿੱਤੀ ਸੀ ਪਰ ਪੱਛਮੀ ਬੰਗਾਲ ਵਰਗੇ ਸੂਬਿਆਂ ਤੋਂ ਘੱਟ ਕਮਾਈ ਨੇ ਸਰਕਾਰ ਨੂੰ ਚਿੰਤਾ ‘ਚ ਪਾ ਦਿੱਤਾ ਹੈ।

ਸਰਕਾਰ ਹੁਣ ਸੋਚਣ ‘ਤੇ ਮਜ਼ਬੂਰ ਹੋ ਗਈ ਹੈ ਕਿ ਜੇਕਰ ਹੋਰ ਸੂਬਾ ਸਰਕਾਰਾਂ ਸ਼ਰਾਬ ਦੀ ਥੋਕ ਵਿਕਰੀ ਆਪਣੇ ਹੱਥਾਂ ‘ਚ ਲੈ ਕੇ ਰੈਵੇਨਿਊ ਵਧਾ ਸਕਦੀਆਂ ਹਨ ਤਾਂ ਪੰਜਾਬ ਅਜਿਹਾ ਕਿਉਂ ਨਹੀਂ ਕਰ ਸਕਦਾ। ਜਾਣਕਾਰੀ ਮੁਤਾਬਕ, ਪੰਜਾਬ ਸਰਕਾਰ ਨੇ ਨਵੀਂ ਐਕਸਾਈਜ਼ ਪਾਲਿਸੀ ਬਣਾਉਣ ਤੋਂ ਪਹਿਲਾਂ ਇਸ ਸਾਲ ਫਰਵਰੀ ‘ਚ ਸ਼ਰਾਬ ਦੀ ਸ਼ਾਸਕੀ ਵਿਕਰੀ ‘ਤੇ ਵੀ ਗੌਰ ਕੀਤਾ ਸੀ। ਇਸ ਤਹਿਤ ਸੂਬੇ ਦੇ ਵਿੱਤ ਮੰਤਰੀ ਦੇ ਇਲਾਵਾ ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਨੇ ਤਾਮਿਲਨਾਡੂ, ਪੱਛਮੀ ਬੰਗਾਲ ਸਮੇਤ ਅਜਿਹੇ ਸੂਬਿਆਂ ਦੀ ਐਕਸਾਈਜ਼ ਪਾਲਿਸੀ ਦਾ ਅਧਿਐਨ ਕੀਤਾ ਸੀ, ਜਿੱਥੇ ਸ਼ਰਾਬ ਦੀ ਵਿਕਰੀ ਸਰਕਾਰ ਨੇ ਆਪਣੇ ਹੱਥਾਂ ‘ਚ ਲੈ ਰੱਖੀ ਹੈ।


LEAVE A REPLY