ਝੋਨੇ ਦੀ ਲਵਾਈ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਹੋਵੇਗੀ ਮਜ਼ਦੂਰਾਂ ਦੀ ਕਿੱਲਤ – ਪੰਜਾਬ ਸਰਕਾਰ ਵਲੋਂ ਲਿਤਾ ਗਿਆ ਅਹਮ ਫੈਸਲਾ


punjab government offered 50 percent subsidy to farmers on paddy plantation machines

ਝੋਨੇ ਦੀ ਲਵਾਈ ਲਈ ਇੱਕ ਦਿਨ ਤੈਅ ਕਰਨ ਦੀ ਕਵਾਇਦ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ, ਪਰ ਇਸ ਦੌਰਾਨ ਕਿਸਾਨਾਂ ਨੂੰ ਆਉਂਦੀਆਂ ਦਿੱਕਤਾਂ ਦਾ ਹੱਲ ਹੌਲੀ-ਹੌਲੀ ਕੀਤਾ ਜਾ ਰਿਹਾ ਹੈ। ਝੋਨੇ ਦੀ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਮਜ਼ਦੂਰਾਂ ਦੀ ਕਮੀ, ਜਿਸ ਲਈ ਕੈਪਟਨ ਸਰਕਾਰ ਨੇ ਖਾਸਾ ਮਹਿੰਗਾ ਹੱਲ ਲੱਭਿਆ ਹੈ। ਦਰਅਸਲ, ਕੈਪਟਨ ਸਰਕਾਰ ਕਿਸਾਨਾਂ ਨੂੰ ਅੱਧ ਮੁੱਲ ‘ਤੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵੇਚ ਰਹੀ ਹੈ।

ਪੰਜਾਬ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਜੂਨ ਤੇ ਜੁਲਾਈ ਦੌਰਾਨ ਝੋਨੇ ਦੀ ਹੱਥੀਂ ਲਵਾਈ ਦੌਰਾਨ ਮਜ਼ਦੂਰਾਂ ਦੀ ਕਿੱਲਤ ਦੂਰ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੇ ਨਾਲ ਪੈਡੀ ਟ੍ਰਾਂਸਪਲਾਂਟਰ ਦਿੱਤੇ ਜਾ ਰਹੇ ਹਨ। ਝੋਨਾ ਬੀਜਣ ਵਾਲੀਆਂ ਮਸ਼ੀਨਾਂ ਜ਼ਿਆਦਾਤਰ ਕੋਰੀਅਨ ਜਾਂ ਜਪਾਨੀ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਤੇ ਪੰਜਾਬ ਸਰਕਾਰ ਇਨ੍ਹਾਂ ‘ਤੇ 40-50% ਸਬਸਿਡੀ ਦੇ ਰਹੀ ਹੈ।

ਉਨ੍ਹਾਂ ਦੱਸਿਆ ਕਿ ਛੇ ਕਤਾਰਾਂ ਵਿੱਚ ਝੋਨੇ ਦੀ ਬਿਜਾਈ ਕਰਨ ਵਾਲੀ ਮਸ਼ੀਨ ਦੀ ਕੀਮਤ ਤਕਰੀਬਨ ਸਾਢੇ ਤਿੰਨ ਲੱਖ ਹੈ, ਜੋ ਰੋਜ਼ਾਨਾ ਪੰਜ ਤੋਂ ਛੇ ਏਕੜ ਝੋਨਾ ਬੀਜ ਸਕਦੀ ਹੈ। ਇਸ ਤੋਂ ਵੱਡੀਆਂ ਮਸ਼ੀਨਾਂ ਦੀ ਕੀਮਤ 10-15 ਲੱਖ ਹੈ, ਜੋ ਹਰ ਰੋਜ਼ 10-12 ਏਕੜ ਝੋਨਾ ਲਾ ਸਕਦੀਆਂ ਹਨ।

ਪੰਨੂ ਨੇ ਦੱਸਿਆ ਕਿ ਮਸ਼ੀਨਾਂ ਦੀ ਮਦਦ ਨਾਲ ਬਿਜਾਈ ਪੱਛੜਦੀ ਨਹੀਂ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਝਾੜ ਮਿਲੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪੂਰੇ ਸੂਬੇ ਵਿੱਚ 350 ਪੈਡੀ ਟ੍ਰਾਂਸਪਲਾਂਟਰ ਦਾ ਪ੍ਰੀਖਣ ਜਾਰੀ ਹੈ, ਜਿਸ ਦੀ ਸਫਲਤਾ ਨੂੰ ਵੇਖਦਿਆਂ ਇਨ੍ਹਾਂ ਦਾ ਫਾਇਦਾ ਵੱਧ ਤੋਂ ਵੱਧ ਕਿਸਾਨਾਂ ਤਕ ਪਹੁੰਚਾਉਣ ਲਈ ਸਰਕਾਰ ਸਬਸਿਡੀ ਦੇ ਰਹੀ ਹੈ। ਇਸ ਸਬਸਿਡੀ ਦਾ ਲਾਭ ਲੈਣ ਦੇ ਇੱਛੁਕ ਕਿਸਾਨਾਂ ਨੂੰ ਸਰਕਾਰ ਕੋਲ 20 ਜਨਵਰੀ ਤੋਂ ਪਹਿਲਾਂ ਪਹਿਲਾਂ ਬਿਨੈ ਕਰਨਾ ਪਵੇਗਾ। ਇਸ ਸਬੰਧੀ ਖੇਤੀਬਾੜੀ ਡਾਇਰੈਕਟਰ ਨੂੰ 20 ਜਨਵਰੀ ਤਕ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ।


LEAVE A REPLY