ਸ਼ਹੀਦ ਕੁਲਵਿੰਦਰ ਸਿੰਘ ਦੇ ਮਾਪਿਆਂ ਲਈ ਕੈਪਟਨ ਨੇ ਐਲਾਨੀ ਪੈਨਸ਼ਨ


capt-amarinder-singh-with-martyr-kulwinder-singh-family-at-anadpur-sahib

ਜ਼ਿਲ੍ਹਾ ਰੂਪਨਗਰ ਦੇ ਪਿੰਡ ਰੌਲੀ ਦੇ ਸੀਆਰਪੀਐਫ ਜਵਾਨ ਕੁਲਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਬੀਤੇ ਵੀਰਵਾਰ ਹੋਏ ਪੁਲਵਾਮਾ ਫਿਦਾਈਨ ਹਮਲੇ ‘ਚ ਸ਼ਹੀਦ ਹੋ ਗਿਆ ਸੀ। ਹਾਲਾਂਕਿ, ਸਰਕਾਰ ਨੇ ਸ਼ਹੀਦਾਂ ਦੇ ਵਾਰਸਾਂ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਹੈ ਪਰ ਕੁਲਵਿੰਦਰ ਦੇ ਮਾਪਿਆਂ ਦੇ ਬਜ਼ੁਰਗ ਹੋਣ ਕਾਰਨ ਹੁਣ ਉਨ੍ਹਾਂ ਨੂੰ ਮਨੀਵਾਰ ਪੈਨਸ਼ਨ ਲਾਈ ਜਾਵੇਗੀ।

ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸ਼ਹੀਦ ਕੁਲਵਿੰਦਰ ਦੇ ਮਾਪਿਆਂ ਲਈ 10,000 ਰੁਪਏ ਮਹੀਨਾਵਾਰ ਪੈਨਸ਼ਨ ਲਾਈ ਜਾਵੇਗੀ। ਇਸ ਤੋਂ ਪਹਿਲਾਂ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕਰ ਚੁੱਕੀ ਹੈ। ਮੁੱਖ ਮੰਤਰੀ 10 ਕੁ ਮਿੰਟ ਸ਼ਹੀਦ ਦੇ ਘਰ ਰੁਕੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸ਼ਹੀਦ ਦੇ ਪਿੰਡ ਤੋਂ ਸ੍ਰੀ ਅਨੰਦਪੁਰ ਸਾਹਿਬ ਤਕ ਜਾਂਦੀ ਸੜਕ ਅਤੇ ਸਕੂਲ ਦਾ ਨਾਂਅ ਵੀ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਪੁਲਵਾਮਾ ਹਮਲੇ ਬਾਰੇ ਪਾਕਿਸਤਾਨ ‘ਤੇ ਫਿਰ ਤੋਂ ਨਿਸ਼ਾਨੇ ਲਾਉਂਦਿਆਂ ਹਮਲੇ ਨੂੰ ਪਾਕਿ ਦੀ ਬੇਹੱਦ ਕਾਇਰਾਨਾ ਹਰਕਤ ਦੱਸਿਆ।


LEAVE A REPLY