ਪੰਜਾਬ ਦੇ ਦਰਿਆਵਾਂ ਦਾ ਪਾਣੀ ਹੁੰਦਾ ਜਾ ਰਿਹਾ ਹੈ ਪ੍ਰਦੂਸ਼ਿਤ – ਵੇਖੋ ਤਸਵੀਰਾਂ


ਪੰਜਾਬ ਦੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਸਰਕਾਰ ਨੂੰ ਘੇਰਨ ਲਈ ਵੀ ਵਿਰੋਧੀ ਪਾਰਟੀਆਂ ਅਕਸਰ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਉਠਾਉਂਦੀਆਂ ਹਨ।ਪਿਛਲੇ ਸਮੇਂ ਪਾਣੀਆਂ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜ਼ੁਰਮਾਨਾ ਵੀ ਲਾਇਆ ਸੀ। ਇਸ ਦੇ ਬਾਅਦ ਲੁਧਿਆਣਾ ਦੇ ਬੁੱਢਾ ਨਾਲਾ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

ਪਰ ਹਾਲੇ ਵੀ ਦਰਿਆਵਾਂ ਦੇ ਪਾਣੀਆਂ ਵੱਲ ਕੁਝ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਦੇ ਬਿਆਸ ਦਰਿਆ ਵਿੱਚ ਖੁੱਲ੍ਹੇਆਮ ਪਿੰਡਾਂ ਦਾ ਗੰਦਾ ਪਾਣੀ ਵਹਾਇਆ ਜਾ ਰਿਹਾ ਹੈ।ਇੱਥੋਂ ਤਕ ਕਿ ਪਿੰਡਾਂ ਦਾ ਸੀਵੇਜ ਵਾਲਾ ਗੰਦਾ ਪਾਣੀ ਵੀ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਨਾਲ ਦਰਿਆ ਦਾ ਪਾਣੀ ਕਾਲ਼ਾ ਹੁੰਦਾ ਨਜ਼ਰ ਆ ਰਿਹਾ ਹੈ।

ਇਹ ਤਸਵੀਰਾਂ ਬਿਆਸ ਨੇੜਲੇ ਪਿੰਡ ਭਲੋਜਲਾ ਦੀਆਂ ਹਨ।ਯਾਦ ਰਹੇ ਕਿ ਪਿਛਲੇ ਸਾਲ ਇਸੇ ਦਰਿਆ ਵਿੱਚ ਫੈਕਟਰੀ ਦੇ ਗੰਦੇ ਪਾਣੀ ਰਸਣ ਕਰਕੇ ਵੱਡੇ ਪੱਧਰ ’ਤੇ ਮੱਛੀਆਂ ਮਰਨ ਦਾ ਮਾਮਲਾ ਸਾਹਮਣੇ ਆਇਆ ਸੀ।


LEAVE A REPLY