ਪੰਜਾਬ ਸਰਕਾਰ ਦਾ ਕਾਰਾ, ਗਰੀਬ ਕਿਸਾਨ ਲਗਾ ਰਹੇ ਹਨ ਫਾਂਸੀ ਤੇ ਸਰਕਾਰ ਨੇ ਪਰਲ ਗਰੁੱਪ ਦੇ ਕਰੋੜਪਤੀ ਐਮਡੀ ਦਾ ਕੀਤਾ ਕਰਜ਼ਾ ਮਾਫ


Punjab Government gives Financial Waiver to Pearl Group MD

ਕਿਸਾਨਾਂ ਦੇ ਕਰਜ਼ ਮਾਫ਼ੀ ਸੂਚੀ ਵਿੱਚ ਪਰਲ ਗਰੁੱਪ (ਪੀਏਸੀਐਲ) ਦੇ ਐਮ.ਡੀ. ਸੁਖਦੇਵ ਸਿੰਘ ਦਾ ਨਾਮ ਵੀ ਸ਼ਾਮਲ ਹੈ। ਲੋਕਾਂ ਨਾਲ ਠੱਗੀ ਕਰਨ ਦੇ ਇਲਜ਼ਾਮ ਤਹਿਤ ਜੇਲ੍ਹ ਕੱਟ ਰਹੇ ਸੁਖਦੇਵ ਸਿੰਘ ਦਾ ਸਰਕਾਰ ਨੇ ਇੱਕ ਲੱਖ 74 ਹਜ਼ਾਰ ਦਾ ਕਰਜ਼ ਮਾਫ਼ ਕੀਤਾ ਹੈ। ਰੋਪੜ ਜ਼ਿਲ੍ਹੇ ਦੇ ਪਿੰਡ ਝੱਲੀਆਂ ਕਲਾਂ ਵਿੱਚ ਕੋਆਪ੍ਰੇਟਿਵ ਸੁਸਾਇਟੀ ਵਿੱਚ ਲੱਗੀ ਸੂਚੀ ਵਿੱਚ ਉਸ ਦਾ ਨਾਮ 26ਵੇਂ ਨੰਬਰ ਉੱਤੇ ਦਰਜ ਹੈ।

ਰੋਪੜ ਦੇ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਗੁਰਬਾਜ਼ ਸਿੰਘ ਨੇ ਮੀਡਿਆ ਨੂੰ ਦੱਸਿਆ ਕਿ ਸੁਖਦੇਵ ਸਿੰਘ ਦੀ ਝੱਲੀਆਂ ਕਲਾਂ ਵਿੱਚ ਦੋ ਏਕੜ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਮਤਾਬਕ ਉਸ ਨੇ ਕਰਜ਼ਾ ਲਿਆ ਹੈ ਤੇ ਸਰਕਾਰ ਦੀ ਨੀਤੀ ਤਹਿਤ ਉਹ ਵੀ ਲਾਭਪਾਤਰੀ ਬਣਦਾ ਹੈ।

ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ ਮਤਾਬਕ ਹੀ ਸਹਿਕਾਰੀ ਸੁਸਾਇਟੀ ਝੱਲੀਆਂ ਕਲਾਂ ਨੇ ਉਸ ਦਾ 1, 74214 ਰੁਪਏ ਕਰਜ਼ਾ ਮਾਫ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫ਼ਿਲਹਾਲ ਸੁਖਦੇਵ ਸਿੰਘ ਦੇ ਕਰਜ਼ਾ ਮਾਫ਼ੀ ਉੱਤੇ ਰੋਕ ਲਾ ਦਿੱਤੀ ਹੈ। ਉਸ ਦੇ ਕੇਸ ਦਾ ਸੋਸ਼ਲ ਆਡਿਟ ਹੋਵੇਗਾ ਜਿਸ ਤੋਂ ਬਾਅਦ ਫ਼ੈਸਲਾ ਹੋਵੇਗਾ।

 

ਅਗਲੇ ਪਣੇ ਤੇ ਪੜੋ ਪੂਰੀ ਖਬਰ

LEAVE A REPLY