ਗੈਂਗਰਸਟਰ ਵਿੱਕੀ ਗੌਂਡਰ ਦੀ ਜ਼ਿੰਦਗੀ ਤੇ ਵੀ ਬਣੇਗੀ ਫਿਲਮ


ਪੰਜਾਬੀ ਫ਼ਿਲਮਾਂ ਹੁਣ ਕਮੇਡੀ ਤੋਂ ਵੱਖਰੀ ਕਹਾਣੀ ਵੱਲ ਮੁੜ ਰਹੀਆਂ ਹਨ। ਇਨ੍ਹਾਂ ਫ਼ਿਲਮਾਂ ਲਈ ਅੱਜਕਲ੍ਹ ਸੱਚੀਆਂ ਤੇ ਕਿਸੇ ਦੇ ਜੀਵਨ ਤੇ ਆਧਾਰਤ ਘਟਨਾਵਾਂ ਦੀਆਂ ਕਹਾਣੀਆਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਇਸੇ ਤਰ੍ਹਾਂ ਵੱਖਰੀ ਕਹਾਣੀ ਨਾਲ ਜੁੜੀ ਫਿਲਮ ‘ਡਾਕੂਆਂ ਦਾ ਮੁੰਡਾ’ ਜਿਸ ਦੀ ਪਹਿਲੀ ਝਲਕ ਕੁਝ ਚਿਰ ਪਹਿਲਾਂ ਹੀ ਸਾਹਮਣੇ ਆਈ ਸੀ। ਮਿੰਟੂ ਗੁਰੂਸਰੀਆ ਦੇ ਜੀਵਨ ਤੇ ਬਣੀ ਦੇਵ ਖਰੋੜ ਦੀ ਇਸ ਫਿਲਮ ਨੂੰ ਵੱਖਰੇ ਪੰਜਾਬੀ ਸਿਨੇਮਾ ਦਾ ਸਬੂਤ ਕਿਹਾ ਜਾ ਸਕਦਾ ਹੈ।

ਪਿਛਲੇ ਦਿਨੀਂ ਇੰਟਰਵਿਊ ਮੌਕੇ ਮਿੰਟੂ ਗੁਰਸਰੀਆ ਨੇ ਦੱਸਿਆ ਕਿ ਗੈਂਗਰਸਟਰ ਵਿੱਕੀ ਗੌਂਡਰ ਦੀ ਜ਼ਿੰਦਗੀ ਤੇ ਵੀ ਫ਼ਿਲਮ ਬਣਨੀ ਚਾਹੀਦੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਵਿੱਕੀ ਗੌਂਡਰ ਦੀ ਜ਼ਿੰਦਗੀ ਤੇ ਵੀ ਜਲ਼ਦ ਹੀ ਪੰਜਾਬੀ ਫ਼ਿਲਮ ਬਣ ਸਕਦੀ ਹੈ। ਇਹ ਵੀ ਖ਼ਬਰ ਹੈ ਕਿ ‘ਰੁਪਿੰਦਰ ਗਾਂਧੀ’ ਤੇ ‘ਡਾਕੂਆਂ ਦਾ ਮੁੰਡਾ’ ਫ਼ਿਲਮਾਂ ਕਰ ਚੁੱਕੇ ਦੇਵ ਖਰੋੜ ਹੀ ਵਿੱਕੀ ਗੌਂਡਰ ਦਾ ਕਿਰਦਾਰ ਨਿਭਾਉਣਗੇ। ਫ਼ਿਲਮ ਦਾ ਪ੍ਰੋਡਕਸ਼ਨ ਵੀ ਡਰੀਮ ਰਿਐਲਿਟੀ ਪ੍ਰੋਡਕਸ਼ਨ ਵੱਲੋਂ ਹੀ ਕੀਤਾ ਜਾਏਗਾ।

  • 1
    Share

LEAVE A REPLY