ਕੈਨੇਡਾ ਚ ਮਰਜ਼ੀ ਦੀਆਂ ਨੰਬਰ ਪਲੇਟਾਂ ਦਾ ਪੰਜਾਬੀ ਚੁੱਕ ਰਹੇ ਨਾਜਾਇਜ਼ ਫਾਇਦਾ, ਗਾਲ੍ਹਾਂ ਤੋਂ ਲੈਕੇ ਹੋਰ ਭੱਦੇ ਸ਼ਬਦ ਲਿਖਵਾਏ – ਦੇਖੋ ਤਸਵੀਰਾਂ


ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣਾ ਸੱਭਿਆਚਾਰ ਨਾਲ ਲੈਕੇ ਜਾਂਦੇ ਹਨ। ਪਰ ਕਈ ਪੰਜਾਬੀ ਕੈਨੇਡਾ ਵਰਗੇ ਦੇਸ਼ ਤੋਂ ਮਿਲੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਵੀ ਚੁੱਕ ਰਹੇ ਹਨ। ਜੀ ਹਾਂ, ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਪੰਜਾਬੀਆਂ ਬਾਰੇ ਜਿਨ੍ਹਾਂ ਕੈਨੇਡਾ ਵਿੱਚ ਵਾਹਨਾਂ ‘ਤੇ ਮਨਮਰਜ਼ੀ ਦੀ ਨੰਬਰ ਪਲੇਟ ਲਗਵਾਉਣ ਵਾਲੀ ਖੁੱਲ੍ਹ ਦਾ ਨਾਜਾਇਜ਼ ਫਾਇਦਾ ਚੁੱਕਿਆ ਹੈ।

ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਜਾਤਾਂ-ਗੋਤਾਂ, ਹਥਿਆਰਾਂ, ਨਸ਼ੇ ਅਤੇ ਇੱਥੋਂ ਤਕ ਕਿ ਗਾਲ੍ਹਾਂ ਨੂੰ ਵੀ ਲੋਕਾਂ ਨੇ ਆਪਣੀ ਕਾਰ ਦਾ ਸ਼ਿੰਗਾਰ ਬਣਾਇਆ ਹੋਇਆ ਹੈ। ਉੱਥੋਂ ਦੇ ਰਹਿਣ ਵਾਲੇ ਇਨ੍ਹਾਂ ਸ਼ਬਦਾਂ ਦਾ ਮਤਲਬ ਤਾਂ ਨਹੀਂ ਸਮਝਦੇ ਪਰ ਕੈਨੇਡਾ ਵਿੱਚ ਪੈਦਾ ਹੋਏ ਪੰਜਾਬੀਆਂ ਦੇ ਬੱਚੇ ਆਪਣੇ ਲੋਕਾਂ ਵੱਲੋਂ ਵਰਤੇ ਜਾ ਰਹੇ ਇਨ੍ਹਾਂ ਸ਼ਬਦਾਂ ਦਾ ਮਤਲਬ ਪੁੱਛਦੇ ਹਨ ਤਾਂ ਬੇਹੱਦ ਅਜੀਬ ਸਥਿਤੀ ਬਣ ਜਾਂਦੀ ਹੈ।

ਪਰ ਆਪਣਿਆਂ ਨੂੰ ਸੁਧਾਰਨ ਦਾ ਬੀੜਾ ਵੀ ਪੰਜਾਬੀ ਮੂਲ ਦੇ ਨੌਜਵਾਨ ਗਗਨਦੀਪ ਕੰਵਲ ਨੇ ਚੁੱਕਿਆ ਹੈ।ਗਗਨ ਨੇ ਅਜਿਹੀਆਂ ਦਰਜਨਾਂ ਨੰਬਰ ਪਲੇਟਾਂ ਦੀ ਤਸਵੀਰ ਖਿੱਚ ਕੇ ਕੈਨੇਡਾ ਦੇ ਮੋਟਰ-ਵ੍ਹੀਕਲ ਵਿਭਾਗ ਨੂੰ ਭੇਜਦੇ ਹਨ। ਬ੍ਰੈਂਪਟਨ, ਮਿਸੀਸਾਗਾ ਦੇ ਪੰਜਾਬੀਆਂ ਨੇ ਸਰਕਾਰ ਤੋਂ ਅਜਿਹੀਆਂ ਭੱਦੀ ਸ਼ਬਦਾਵਲੀ ਵਾਲੀਆਂ ਪਲੇਟਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਕੰਵਲ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵਿਭਾਗ ਨੇ ਅਜਿਹੀਆਂ 33 ਨੰਬਰ ਪਲੇਟਾਂ ਨੂੰ ਵਾਪਸ ਮੰਗਵਾ ਲਿਆ ਸੀ, ਪਰ ਹਾਲੇ ਵੀ ਕੁਝ ਕਾਰਾਂ ‘ਤੇ ਵਿਵਾਦਿਤ ਪਲੇਟਾਂ ਲੱਗੀਆਂ ਹੋਈਆਂ ਹਨ ਜੋ ਸੜਕਾਂ ‘ਤੇ ਵੀ ਘੁੰਮਦੀਆਂ ਹਨ।
ਜ਼ਿਕਰਯੋਗ ਹੈ ਕਿ ਸਾਲ 2018 ਦੌਰਾਨ ਆਪਣੀ ਮਰਜ਼ੀ ਮੁਤਾਬਕ 31,650 ਪਲੇਟਾਂ ਤਿਆਰ ਕਰਨ ਲਈ ਅਰਜ਼ੀਆਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 3,350 ਨੂੰ ਰੱਦ ਕਰ ਦਿੱਤਾ ਗਿਆ ਸੀ।


LEAVE A REPLY