BWF ਵਿਸ਼ਵ ਟੂਰ ਸਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਪੀਵੀ ਸਿੰਧੂ


pv sindhu

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਐਤਵਾਰ ਨੂੰ BWF ਵਿਸ਼ਵ ਟੂਰ ਫਾਈਨਲਜ਼ ਦਾ ਖਿਤਾਬ ਆਪਣੇ ਨਾਂਅ ਕੀਤਾ। ਸਿੰਧੂ ਇਸ ਖਿਤਾਬ ਨੂੰ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਖਿਡਾਰੀ ਨੇ ਕਿਸੇ ਵੀ ਕੈਟੇਗਰੀ ਵਿੱਚ ਇਸ ਟੂਰਨਾਮੈਂਟ ਦਾ ਖਿਤਾਬ ਨਹੀਂ ਜਿੱਤਿਆ ਸੀ।

ਪਹਿਲਾਂ ਇਸ ਟੂਰਨਾਮੈਂਟ ਦਾ ਨਾਂ ਬੀਡਬਲਿਊਐਫ ਵਰਲਡ ਸੁਪਰ ਸੀਰੀਜ਼ ਫਾਈਨਲਜ਼ ਸੀ ਪਰ ਇਸ ਸਾਲ ਤੋਂ ਇਸ ਦਾ ਨਾਂ ਬਦਲ ਕੇ ਐਚਐਸਬੀਸੀ ਬੀਡਬਲਿਊਐਫ ਵਰਲਡ ਟੂਰ ਫਾਈਨਲਸ ਕਰ ਦਿੱਤਾ ਗਿਆ ਹੈ। ਵਰਲਡ ਨੰਬਰ-6 ਸਿੰਧੂ ਨੇ ਮਹਿਲਾ ਸਿੰਗਲਜ਼ ਈਵੈਂਟ ਦੇ ਫਾਈਨਲ ਵਿੱਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਮਾਤ ਦਿੱਤੀ।

ਸਿੰਧੂ ਤੇ ਓਕੁਹਾਰਾ ਵਿਚਾਲੇ ਇਹ 13ਵਾਂ ਮੈਚ ਸੀ। ਇਸ ਤੋਂ ਹੋਏ 12 ਮੈਚਾਂ ਵਿੱਚ ਦੋਵੇਂ 6-6 ਮੈਚ ਜਿੱਤ ਕੇ ਬਰਾਬਰੀ ’ਤੇ ਸੀ ਪਰ ਇਸ ਮੈਚ ਵਿੱਚ ਸਿੰਧੂ ਨੇ ਜਾਪਾਨੀ ਖਿਡਾਰਨ ’ਤੇ 7-6 ਦੀ ਬੜ੍ਹਤ ਬਣਾ ਲਈ ਹੈ। ਉਸ ਨੇ ਵਰਲਡ ਨੰਬਰ-5 ਓਕੁਹਾਰਾ ਨੂੰ ਇੱਕ ਘੰਟੇ ਤੇ ਦੋ ਮਿੰਟਾਂ ਤਕ ਚੱਲੇ ਮੈਚ ਵਿੱਚ 21-9, 21-17 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ।


LEAVE A REPLY