ਪੰਜਾਬ ਪੁਲਸ ਦਾ ਐਲਾਨ, ਮਾਤਾ ਚੰਦ ਕੌਰ ਦੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ 10 ਲੱਖ ਦਾ ਇਨਾਮ


10 LAC Reward against Information regarding Mata Chand Kaur’s Murderers

mata-chand-kaur-ji

ਨਾਮਧਾਰੀ ਸੰਪ੍ਰਦਾ ਦੇ ਮੁਖੀ ਠਾਕੁਰ ਉਦੈ ਸਿੰਘ ਦੀ ਮਾਤਾ ਚੰਦ ਕੌਰ ਦੇ ਕਾਤਲਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਕਤਲ ਕਾਂਡ ਦੀ ਤਫ਼ਤੀਸ਼ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਪਰ ਅਜੇ ਤੱਕ ਜਾਂਚ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀ ਹੈ। ਪੁਲਸ ਨੇ ਚਸ਼ਮਦੀਦਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸ਼ੱਕੀ ਹਮਲਾਵਰਾਂ ਦੇ ਸਕੈੱਚ ਵੀ ਜਾਰੀ ਕੀਤੇ ਹੋਏ ਹਨ। ਪਰ ਫਿਲਹਾਲ ਪੁਲਸ ਖਾਲੀ ਹੱਥ ਹੈ। ਪੰਜਾਬ ਪੁਲਸ ਨੇ ਨਾਮਧਾਰੀ ਸੰਪ੍ਰਦਾ ਦੇ ਗੁਰੂ ਮਾਤਾ ਚੰਦ ਕੌਰ ਦੇ ਕਾਤਲਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਸ ਨੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦਾ ਵੀ ਭਰੋਸਾ ਦਿੱਤਾ ਹੈ। ਸੂਹ ਦੇਣ ਲਈ ਪੁਲਸ ਵਲੋਂ ਕੁਝ ਟੈਲੀਫੋਨ ਨੰਬਰ ਜਾਰੀ ਕੀਤੇ ਗਏ ਹਨ। ਧਰੂਮਣ ਨਿੰਬਲੇ, ਡੀ. ਸੀ. ਪੀ., ਲੁਧਿਆਣਾ- 7837018502, ਸਤਵੀਰ ਸਿੰਘ ਅਟਵਾਲ, ਏ. ਡੀ. ਸੀ. ਪੀ., ਲੁਧਿਆਣਾ-9815900016, 9815900001.
ਮਾਤਾ ਚੰਦ ਕੌਰ ਦੇ ਕਤਲ ਮਾਮਲੇ ਦੀ ਜਾਂਚ ਲਈ ਬਣੀ ਐਸ. ਆਈ. ਟੀ. ‘ਚ ਏ. ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ, ਪੁਲੀਸ ਕਮਿਸ਼ਨਰ ਲੁਧਿਆਣਾ ਜਤਿੰਦਰ ਸਿੰਘ ਔਲਖ, ਐਸ. ਐਸ. ਪੀ. ਖੰਨਾ ਸਤਿੰਦਰ ਸਿੰਘ ਤੇ ਏ. ਆਈ. ਜੀ. ਰਵਚਰਨ ਸਿੰਘ ਬਰਾੜ ਸ਼ਾਮਲ ਹਨ। ਉਹ ਵੱਖ-ਵੱਖ ਟੀਮਾਂ ਬਣਾ ਕੇ ਇਸ ਕੇਸ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ ਨਾਮਧਾਰੀ ਸੰਪ੍ਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਦਾ ਕਹਿਣਾ ਹੈ ਕਿ “ਮਾਤਾ ਚੰਦ ਕੌਰ ਦੇ ਕਤਲ ਪਿੱਛੇ ਮੈਨੂੰ ਤੇ ਨਾਮਧਾਰੀ ਸੰਗਤਾਂ ਨੂੰ ਠਾਕੁਰ ਦਲੀਪ ਸਿੰਘ ਉੱਪਰ ਪੂਰਾ ਸ਼ੱਕ ਹੈ ਕਿਉਂਕਿ ਹੋਰ ਕਿਸੇ ਧਿਰ ਜਾਂ ਵਿਅਕਤੀ ਦਾ ਮਾਤਾ ਚੰਦ ਕੌਰ ਨੂੰ ਮਾਰਨ ਦਾ ਕੋਈ ਮਕਸਦ ਨਹੀਂ ਹੋ ਸਕਦਾ।” ਉਨ੍ਹਾਂ ਮਾਤਾ ਚੰਦ ਕੌਰ ਦੇ ਕਤਲ ਨੂੰ ਘਿਨੌਣਾ ਜ਼ੁਰਮ ਕਰਾਰ ਦਿੰਦਿਆਂ ਕਿਹਾ ਹੈ ਕਿ ਮਾਤਾ ਸਿਰਫ਼ ਸਾਡੀ ਮਾਂ ਨਹੀਂ, ਸਗੋਂ ਹਰ ਲੋੜਵੰਦ ਤੇ ਦੁਖੀ ਵਿਅਕਤੀ ਲਈ ਹਮੇਸ਼ਾ ਮਾਂ ਬਣ ਕੇ ਹੀ ਅੱਗੇ ਆਉਂਦੇ ਸਨ। ਇਸ ਲਈ ਅਜਿਹੀ ਰੱਬੀ ਸ਼ਖ਼ਸੀਅਤ ਦਾ ਕਤਲ ਹੋਣਾ ਸ਼ਰਮਨਾਕ ਗੱਲ ਹੈ।

Punjab Police Announced a reward of Rs.10 Lac for the person who shares any information regarding the killers of Mata Chand Kaur.


LEAVE A REPLY