ਛੂਹਣ ਦੇ ਅਹਿਸਾਸ ਕਰਨ ਵਾਲਾ ਰੋਬੋਟਿਕ ਸਰਜਨ ਵੀ ਆ ਗਿਆ


TRP_Robotics_PopSci_Haptics

ਮੈਲਬਰਨ – ਖੋਜਕਾਰਾਂ ਨੇ ਦੁਨੀਆ ਦਾ ਪਹਿਲਾ ਉਹ ਰੋਬੋਟਿਕ ਸਰਜੀਕਲ ਸਿਸਟਮ ਤਿਆਰ ਕੀਤਾ ਹੈ, ਜੋ ਛੂਹਣ ਵਰਗਾ ਅਹਿਸਾਸ ਕਰਾਏਗਾ। ਕੰਪਿਊਟਰ ਰਾਹੀਂ ਕੀਹੋਲ ਸਰਜਰੀ ਕਰਨ ਵਾਲੇ ਸਰਜਨਾਂ ਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਵੇਗਾ। ਖੋਜਕਾਰਾਂ ਵਿੱਚ ਇੱਕ ਭਾਰਤ ਵੰਸ਼ੀ ਵੀ ਸ਼ਾਮਲ ਹੈ। ਸਰਜਰੀ ਦੀ ਮੌਜੂਦਾ ਤਕਨੀਕ ਲਈ ਹੀਰੋਸਰਗ ਰੋਬੋਟ ਇੱਕ ਵੱਡੀ ਪ੍ਰਾਪਤੀ ਹੈ। ਹੁਣ ਤੱਕ ਰੋਬੋਟਿਕ ਸਰਜਰੀ ਵਿੱਚ ਦੇਖਣ ਦਾ ਹੀ ਅਹਿਸਾਸ ਹੁੰਦਾ ਹੈ। ਨਵੀਂ ਤਕਨੀਕ ਨਾਲ ਲੈਪ੍ਰੋਸਕੋਪਿਕ ਜਾਂ ਕੀਹੋਲ ਮਾਈਕਰੋ ਸਰਜਰੀ ਪਹਿਲੇ ਦੇ ਮੁਕਾਬਲੇ ਵਿੱਚ ਸੁਰੱਖਿਅਤ ਅਤੇ ਜ਼ਿਆਦਾ ਸਹੀ ਹੋਵੇਗੀ। ਇਸ ਨਾਲ ਦਰਦ ਘੱਟ ਹੋਵੇਗਾ ਅਤੇ ਖੂਨ ਦੇ ਨੁਕਸਾਨ ਅਤੇ ਇਨਫੈਕਸ਼ਨ ਦਾ ਖਤਰਾ ਵੀ ਘੱਟ ਹੋਵੇਗਾ।

ਹੀਰੋਸਰਗ ਦਾ ਵਿਕਾਸ ਆਸਟਰੇਲੀਆ ਦੇ ਡਿਕਿਨ ਯੂਨੀਵਰਸਿਟੀ ਤੇ ਅਮਰੀਕਾ ਦੇ ਹਾਵਰਡ ਯੂਨੀਵਰਸਿਟੀ ਦੇ ਇੰਜੀਨੀਅਰਾਂ ਨੇ ਰਾਇਲ ਐਡੀਲੇਡ ਹਸਪਤਾਲ ਦੇ ਸੁਰੇਨ ਕ੍ਰਿਸ਼ਨਨ ਦੇ ਨਾਲ ਮਿਲ ਕੇ ਕੀਤਾ ਹੈ। ਕ੍ਰਿਸ਼ਨਨ ਇਸ ਵੇਲੇ ਇੰਸਟੀਚਿਊਟ ਫਾਰ ਇੰਟੈਲੀਜੈਂਸ ਸਿਸਟਮਜ਼ ਰਿਸਰਚ ਐਂਡ ਇਨੋਵੇਸ਼ਨ (ਆਈ ਆਈ ਐੱਸ ਆਰ ਆਈ) ਵਿੱਚ ਪ੍ਰੋਫੈਸਰ ਹਨ। ਉਨ੍ਹਾਂ ਨੇ ਦੱਸਿਆ ਕਿ ਹੀਰੋਸਰਗ ਵਿੱਚ ਛੂਹਣ ਦਾ ਅਹਿਸਾਸ ਕਰਾਉਣ ਦੀ ਖਾਸੀਅਤ ਹੈਂਪਟਿਕ ਫੀਡਬੈਕ ਤਕਨੀਕ ਦੇ ਜ਼ਰੀਏ ਹਾਸਲ ਕਰਵਾਈ ਗਈ। ਇਸ ਨਾਲ ਮਰੀਜ਼ ਦੇ ਲਈ ਬਿਹਤਰ ਨਤੀਜੇ ਨਿਕਲਣਗੇ। ਕ੍ਰਿਸ਼ਨਨ ਨੇ ਕਿਹਾ ਕਿ ਮੌਜੂਦਾ ਸਿਸਟਮ ਵਿੱਚ ਸਭ ਤੋਂ ਵੱਡੀ ਕਮੀ ਛੂਹਣ ਦੇ ਅਹਿਸਾਸ ਦੀ ਘਾਟ ਹੈ।

ਅਗਲੇ ਪਨੇ ਤੇ ਪੜੋ ਪੂਰੀ ਖਬਰ