ਦਿਲੀਪ ਕੁਮਾਰ ਤੇ ਸਾਇਰਾ ਨੂੰ ਜਾਨ ਦਾ ਖ਼ਤਰਾ, ਪੀਐਮ ਮੋਦੀ ਨੂੰ ਮਿਲਣ ਦੀ ਇੱਛਾ


saira bano seeks time to meet pm to complaint against builder

ਬਾਲੀਵੁੱਡ ਦਿੱਗਜ਼ ਸਾਇਰਾ ਬਾਨੋ ਤੇ ਦਿਲੀਪ ਕੁਮਾਰ ਨੂੰ ਬਿਲਡਰ ਸਮੀਰ ਭੋਜਵਾਨੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਸਾਇਰਾ ਨੇ ਡਰ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਦੀ ਇੱਛਾ ਜਤਾਈ ਹੈ। ਬਾਨੋ ਦਾ ਕਹਿਣਾ ਹੈ ਕਿ ਆਪਣੀ ਸੁਰੱਖਿਆ ਲਈ ਜੇਕਰ ਉਨ੍ਹਾਂ ਨੂੰ ਦਿੱਲੀ ਜਾਣਾ ਪਿਆ ਤਾਂ ਉਹ ਜ਼ਰੂਰ ਜਾਣਗੇ।

ਅਸਲ ਚ ਬਿਲਡਰ ਦੋ ਪਲਾਟਾਂ ਤੇ ਆਪਣੇ ਮਾਲਕਾਨਾ ਹੱਕ ਦਾ ਦਾਅਵਾ ਕਰ ਰਿਹਾ ਹੈ। ਇਨ੍ਹਾਂ ਪਲਾਟਾਂ ਤੇ ਹੀ ਦਿਲੀਪ ਕੁਮਾਰ ਦਾ ਬੰਗਲਾ ਹੈ। ਐਤਵਾਰ ਨੂੰ ਦਿਲੀਪ ਦੇ ਟਵਿੱਟਰ ਅਕਾਉਂਟ ਤੋਂ ਸਾਇਰਾ ਬਾਨੋ ਨੇ ਭੋਜਵਾਨੀ ਦੀ ਰਿਹਾਈ ਤੋਂ ਬਾਅਦ ਪੀਐਮ ਨੂੰ ਮਿਲਣ ਦੀ ਗੁਜਾਰਿਸ਼ ਕੀਤੀ ਸੀ।

ਸਾਇਰਾ ਬਾਨੋ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ ਤੇ ਆਉਣ ਵੇਲੇ ਵੀ ਮਿਲਣ ਚ ਨਾਕਾਮਯਾਬ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਦਿੱਲੀ ਵੀ ਜਾਵੇਗੀ। ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਾਇਦਾਦ ਮਾਮਲੇ ਚ ਉਹ ਜਲਦੀ ਹੀ ਕੁਮਾਰ ਤੇ ਬਾਨੋ ਨਾਲ ਮੁਲਾਕਾਤ ਕਰਨਗੇ।


LEAVE A REPLY