ਲੁਧਿਆਣਾ – ਰੇਤ ਮਾਫੀਆ ਕਰ ਰਿਹੈ ਸਰਕਾਰੀ ਜ਼ਮੀਨ ਵਿਚੋਂ ਰੇਤ ਚੋਰੀ


ਲੁਧਿਆਣਾ – ਰੇਤ ਮਾਫੀਆ ਨੇ ਪਿੰਡਾਂ ਵਿਚ ਪਈਆਂ ਸਰਕਾਰੀ ਜ਼ਮੀਨਾਂ ਨੂੰ ਵੀ ਟੱਕ ਲਾ ਲਿਆ ਹੈ। ਪਿੰਡ ਕੁਤਬੇਵਾਲ ਅਰਾਈਆਂ ਪੁਲਸ ਥਾਣਾ ਸਲੇਮ ਟਾਬਰੀ ਅਧੀਨ ਆਉਂਦੀ ਸਰਕਾਰੀ ਜ਼ਮੀਨ ਵਿਚੋਂ ਰੇਤ ਮਾਫੀਆ ਵਲੋਂ ਰਾਤ ਨੂੰ 12 ਵਜੇ ਤੋਂ ਬਾਅਦ ਰੇਤ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਕੁਤਬੇਵਾਲ ਅਰਾਈਆਂ ਦੇ ਸਰਪੰਚ ਸੁਰਿੰਦਰ ਗੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇੜੇ-ਤੇੜੇ ਦੇ ਪਿੰਡਾਂ ਦੇ ਕੁੱਝ ਲੋਕ ਜੋ ਰੇਤ ਮਾਫੀਆ ਨਾਲ ਸਬੰਧ ਰੱਖਦੇ ਹਨ ਆਪਣੀਆਂ ਟਰੈਕਟਰ ਟਰਾਲੀਆਂ ਰਾਹੀਂ ਪਿੰਡ ਦੀ ਸਰਕਾਰੀ ਜ਼ਮੀਨ ਜੋ ਦਰਿਆ ਸਤਲੁਜ ਨਾਲ ਲੱਗਦੀ ਹੈ ਵਿਚੋਂ ਦੇਰ ਗਏ ਰੇਤ ਚੋਰੀ ਕਰ ਕੇ ਲੈ ਜਾਂਦੇ ਹਨ, ਜਿਸ ਕਾਰਨ ਰੇਤ ਮਾਫੀਆ ਸਰਕਾਰ ਨੂੰ ਲੱਖਾਂ ਦਾ ਚੂਨਾ ਲਾ ਰਿਹਾ ਹੈ। ਸਰਪੰਚ ਨੇ ਕਿਹਾ ਇਸ ਸਬੰਧੀ ਪੁਲਸ ਥਾਣਾ ਸਲੇਮ ਟਾਬਰੀ ਲੁਧਿਆਣਾ ਵਿਖੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਸਰਕਾਰੀ ਜ਼ਮੀਨ ਵਿਚੋਂ ਰੇਤ ਚੋਰੀ ਹੁੰਦੀ ਰਹੀ ਤਾਂ ਸਰਕਾਰੀ ਜ਼ਮੀਨਾਂ ਕਿਸੇ ਨੇ ਵੀ ਬੋਲੀ ’ਤੇ ਨਹੀਂ ਲੈਣੀਆਂ।


LEAVE A REPLY