ਸੂਟ ਸਲਵਾਰ ਪਾਉਣ ਵਾਲੀ ਸਪਨਾ ਚੌਧਰੀ ਹੋਈ ਹੋਰ ਵੀ ਮਾਡਰਨ, ਵਾਇਰਲ ਹੋਇਆ ਬੋਲਡ ਲੁੱਕ ਤਸਵੀਰਾਂ


ਹਰਿਆਣਵੀ ਡਾਂਸਰ’ ਤੇ ‘ਬਿੱਗ ਬੌਸ 11’ ਦੀ ਮੁਕਾਬਲੇਬਾਜ਼ ਰਹਿ ਚੁੱਕੀ ਸਪਨਾ ਚੌਧਰੀ ਕਾਫੀ ਸਮੇਂ ਤੋਂ ਆਪਣੇ ਬਾਲੀਵੁੱਡ ਡੈਬਿਊ ਸਬੰਧੀ ਲਾਈਮਲਾਈਟ ‘ਚ ਬਣੀ ਹੋਈ ਹੈ ਪਰ ਇਸ ਵਾਰ ਕਾਰਨ ਕੁਝ ਹੋਰ ਹੀ ਹੈ। ਸਪਨਾ ਨੂੰ ਅਕਸਰ ਸੂਟ, ਸਾੜੀ ਜਾਂ ਲਹਿੰਗੇ ‘ਚ ਹੀ ਦੇਖਿਆ ਜਾਂਦੀ ਹੈ। ਅਜਿਹੇ ‘ਚ ਹੁਣ ਉਸ ਦਾ ਵੈਸਟਰਨ ਅੰਦਾਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੌਰਾਨ ਉਸ ਨੇ ਬਲੈਕ ਕਲਰ ਦੀ ਸ਼ਾਰਟ ਡਰੈੱਸ ਪਾਈ ਹੈ, ਜਿਸ ‘ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਸਪਨਾ ਚੌਧਰੀ ਦਾ ਅੰਦਾਜ਼ ਇਕਦਮ ਵੱਖਰਾ ਲੱਗ ਰਿਹਾ ਹੈ। ਪ੍ਰਸ਼ੰਸਕ ਉਸ ਦੀ ਮਾਡਰਨ ਲੁੱਕ ਕਾਫੀ ਪਸੰਦ ਕਰ ਰਹੇ ਹਨ।

ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ‘ਬਿੱਗ ਬੌਸ’ ‘ਚ ਜਾਣ ਤੋਂ ਬਾਅਦ ਸਪਨਾ ਦਾ ਲੋਕਪ੍ਰਿਯਤਾ ਕਾਫੀ ਵਧ ਗਈ ਹੈ। ‘ਸੋਨੂ ਕੇ ਟੀਟੂ ਕੀ ਸਵੀਟੀ ਕੀ ਸ਼ਾਦੀ’ ‘ਚ ਸਪਨਾ ਦੇ ਆਈਟਮ ਸੌਂਗ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਸਿਲਵਰ ਸਕ੍ਰੀਨ ‘ਤੇ ਆਪਣੀ ਮੌਜ਼ੂਦਗੀ ਵੀ ਦਰਜ ਕਰਾ ਦਿੱਤੀ ਹੈ।

ਇਸ ਗੀਤ ਤੋਂ ਬਾਅਦ ਲੋਕ ਉਸ ਦੀ ਬਾਲੀਵੁੱਡ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਦਿਨ ਹੀ ਸਪਨਾ ਨੇ ਅਰਸ਼ੀ ਖਾਨ ਤੇ ਰਾਖੀ ਸਾਵੰਤ ਨਾਲ ਬਨਾਰਸ ‘ਚ ਸਪਾ ਲੀਡਰ ਡਾ. ਬਹਾਦੁਰ ਸਿੰਘ ਯਾਦਵ ਦੇ ਮੁੰਡੇ ਦੇ ਵਿਆਹ ‘ਚ ਸ਼ਿਰਕਤ ਕੀਤੀ ਸੀ। ਸਪਨਾ ਚੌਧਰੀ ਆਪਣੇ ਫਿਟਨੈੱਸ ‘ਤੇ ਪਹਿਲਾਂ ਨਾਲੋਂ ਵੱਧ ਧਿਆਨ ਦੇ ਰਹੀ ਹੈ। ਉਸ ਨੇ ਆਪਣਾ ਭਾਰ ਕਾਫੀ ਘੱਟ ਕਰ ਲਿਆ ਹੈ।


LEAVE A REPLY