ਮੋਦੀ ਸਰਕਾਰ ਵੱਲੋਂ ਗੁਜਰਾਤ ਚ 2980 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਸਰਦਾਰ ਪਟੇਲ ਦੀ ਮੂਰਤੀ ਦੀ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ


ਗੁਜਰਾਤ ‘ਚ 184 ਮੀਟਰ ਲੰਮੀ ਸਾਬਕਾ ਉੱਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਦੀ ਮੂਰਤੀ ਬਣਾਵਟ ਦੇ ਅੰਤਿਮ ਪੜਾਅ ‘ਤੇ ਹੈ। ਇਸ ਦਾ ਨਾਂ ਸਟੈਚੂ ਆਫ ਯੂਨਿਟੀ ਰੱਖਿਆ ਗਿਆ ਹੈ।ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰੀਬ ਪੰਜ ਸਾਲ ਪਹਿਲਾਂ ਹੋਈ ਸੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਮੂਰਤੀ ਦਾ ਉਧਘਾਟਨ ਇਸ ਸਾਲ ਅਕਤੂਬਰ ‘ਚ ਹੋਣ ਵਾਲਾ ਹੈ।

ਪ੍ਰਦੇਸ਼ ਦੀ ਰਾਜਧਾਨੀ ਅਹਿਮਦਾਬਾਦ ਤੋਂ 200 ਕਿਲੋਮੀਟਰ ਦੂਰ ਨਰਮਦਾ ਨਦੀ ਕੋਲ ਇਸ ਮੂਰਤੀ ਨੂੰ ਬਣਾਇਆ ਜਾ ਰਿਹਾ ਹੈ।ਸਰਦਾਰ ਵੱਲਭ ਭਾਈ ਪਟੇਲ ਦੀ ਇਹ ਮੂਰਤੀ 2980 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ।ਸ਼ਨੀਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਵਿਜਯ ਰੁਪਾਣੀ ਇਸ ਮੂਰਤੀ ਦੇ ਨਿਰਮਾਣ ਕਾਰਜ ਨੂੰ ਦੇਖਣ ਵੀ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਸਟੈਚੂ ਦੇ ਨਾਲ ਇਕ ਤਸਵੀਰ ਵੀ ਖਿਚਵਾਈ।

ਇਸ ਦੌਰੇ ਦੌਰਾਨ ਮੁੱਖ ਮੰਤਰੀ ਨਾਲ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਵੀ ਦਿਖਾਈ ਦਿੱਤੇ। ਦੋਵਾਂ ਨੇ ਇਸ ਪ੍ਰਜੈਕਟ ਦੇ ਨਿਰਮਾਣ ਕਾਰਜ ਨੂੰ ਮੈਪ ਜ਼ਰੀਏ ਦੇਖਿਆ।ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੀ ਮੰਨੀਏ ਤਾਂ ਇਸ ਮੂਰਤੀ ਨੂੰ ਬਣਾਉਣ ਦਾ ਕੰਮ ਮਲੇਸ਼ੀਆ ਬੇਸਡ ਕੰਪਨੀ Eversendai ਨੂੰ ਸੌਂਪਿਆ ਗਿਆ ਹੈ। ਇਸ ਕੰਪਨੀ ਨੇ ਦੁਬਈ ਦੀ ਸਭ ਤੋਂ ਮਸ਼ਹੂਰ ਇਮਾਰਤ ਬੁਰਜ ਖਲੀਫਾ ਤੇ ਬੁਰਜ ਅਲ ਅਰਬ ਵੀ ਤਿਆਰ ਕੀਤੀ ਸੀ। ਇਸ ਨੂੰ ਟੀਕਯੂ ਆਰਟ ਫਾਊਂਡ੍ਰੀ ਦੇ ਆਰਟਿਸਟ ਰਾਮ ਸੁਤਾਰ ਦੀ ਦੇਖ-ਰੇਖ ‘ਚ ਤਿਆਰ ਕੀਤਾ ਜਾ ਰਿਹਾ ਹੈ।

  • 7
    Shares

LEAVE A REPLY