ਖੇਡ ਪੱਤਰਕਾਰਾਂ ਵੱਲੋਂ ‘ਸਪੋਰਟਸ ਜਰਨਲਿਸਟ ਡੇਅ’ ਖੇਡ ਭਾਵਨਾ ਦੇ ਸਤਿਕਾਰ ਨਾਲ ਮਨਾਇਆ, ਸੀਨੀਅਰ ਪੱਤਰਕਾਰ ਅਨਿਲ ਦੱਤ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਹੋਏ ਸਨਮਾਨਤ


ਲੁਧਿਆਣਾ – ਅੱਜ ਪੰਜਾਬ ਦੇ ਸਮੂਹ ਖੇਡ ਪੱਤਰਕਾਰ ਭਾਈਚਾਰੇ ਨੇ ‘ਵਿਸ਼ਵ ਸਪੋਰਟਸ ਜਰਨਲਿਸਟ ਡੇਅ’ ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡ ਭਾਵਨਾ ਅਤੇ ਮਿਆਰੀ ਪੱਤਰਕਾਰੀ ਕਰਨ ਦੇ ਇਰਾਦਿਆਂ ਵਜੋਂ ਬਹੁਤ ਹੀ ਸਤਿਕਾਰ ਨਾਲ ਮਨਾਇਆ। ਇਸ ਮੌਕੇ ਸਮੂਹ ਖੇਡ ਪੱਤਰਕਾਰ ਭਾਈਚਾਰੇ ਵੱਲੋਂ ਟ੍ਰਿਬਿਊਨ ਗਰੁੱਪ ਦੇ ਸੀਨੀਅਰ ਖੇਡ ਪੱਤਰਕਾਰ ਅਨਿਲ ਦੱਤ ਨੂੰ ਉਨ੍ਹਾਂ ਦੀਆਂ ਚਾਰ ਦਹਾਕੇ ਦੀਆਂ ਖੇਡ ਪੱਤਰਕਾਰੀ ਦੀਆਂ ਸੇਵਾਵਾਂ ਬਦਲੇ ”ਲਾਈਫ ਟਾਈਮ ਅਚੀਵਮੈਂਟ ਐਵਾਰਡ” ਦੇ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਖੇਡ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਤੇਜਾ ਸਿੰਘ ਧਾਲੀਵਾਲ ਸਕੱਤਰ ਪੰਜਾਬ ਬਾਸਕਿਟਬਾਲ ਸੰਘ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਪ੍ਰਭਦੀਪ ਸਿੰਘ ਨੱਥੋਵਾਲ ਡੀਪੀਆਰੳ ਲੁਧਿਆਣਾ, ਖੇਡ ਲੇਖਕ ਜਗਰੂਪ ਸਿੰਘ ਜਰਖੜ, ਜੇ.ਪੀ ਸਿੰਘ ਸਾਬਕਾ ਏ.ਡੀ.ਸੀ. ਆਦਿ ਹੋਰ ਬੁਲਾਰਿਆਂ ਨੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਬੋਲਦਿਆਂ ਆਖਿਆ ਕਿ ਖੇਡ ਪੱਤਰਕਾਰਾਂ ਨੂੰ ਖੇਡਾਂ ਪ੍ਰਤੀ ਸਮਰਪਿਤ ਹੋ ਕੇ ਨਿਡਰਤਾ, ਇਮਾਨਦਾਰੀ ਅਤੇ ਆਪਸੀ ਭਾਈਚਾਰੇ ਦੀ ਸਾਂਝ ਮਜਬੂਤ ਕਰਨ ਲਈ ਪੱਤਰਕਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ, ਅੱਜ ਦੇ ਦਿਨ 2 ਜੁਲਾਈ 1924 ਨੂੰ ਪੈਰਿਸ ਓਲੰਪਿਕ ਖੇਡਾਂ ਦੌਰਾਨ ਖੇਡ ਭਾਈਚਾਰੇ ਨੇ ਇਕੱਤਰ ਹੋ ਕੇ ਇੰਟਰਨੈਸ਼ਨਲ ਸਪੋਰਟਸ ਐਂਡ ਪ੍ਰੈੱਸ ਐਸੋਸੀਏਸ਼ਨ’ (ਏ.ਆਈ.ਪੀ.ਐਸ) ਦਾ ਗਠਨ ਕੀਤਾ ਸੀ। ਇਸ ਸੰਸਥਾ ਦੇ ਉਪਰਾਲਿਆਂ ਅਤੇ ਉਸਾਰੂ ਖੇਡ ਪੱਤਰਕਾਰ ਸਦਕਾ ਅੱਜ ਦੁਨੀਆ ਵਿਚ ਐਨ.ਬੀ.ਏ ਲੀਗ, ਫੀਫਾ ਵਿਸ਼ਵ ਕੱਪ, ਓਲੰਪਿਕ ਖੇਡਾਂ, ਹਾਕੀ ਵਿਸ਼ਵ ਕੱਪ ਆਦਿ ਨਾਮੀ ਟੂਰਨਾਮੈਂਟਾਂ ਨੂੰ ਵੱਡੇ ਪੱਧਰ ‘ਤੇ ਸਪਾਂਸਰਸ਼ਿਪ ਅਤੇ ਪੇਸ਼ੇਵਰਾਨਾ ਆਇਆ ਜਿਸ ਕਰਕੇ ਪੂਰੀ ਦੁਨੀਆ ਦਾ ਹੀ ਖੇਡ ਸਿਸਟਮ ਮਜਬੂਤ ਹੋਇਆ। ਪਰ ਅੱਜ ਪੰਜਾਬ ਦੇ ਖੇਡ ਪੱਤਰਕਾਰਾਂ ਨੇ ਸਪੋਰਟਸ ਡੇਅ ਨੂੰ ਮਨਾ ਕੇ ਜੋ ਇਕ ਨਵੀਂ ਪਿਰਤ ਪਾਈ ਹੈ ਭਵਿੱਖ ਵਿਚ ਪੰਜਾਬ ਦੀ ਖੇਡ ਪ੍ਰਣਾਲੀ ਨੂੰ ਉਸਦੇ ਸਾਰਥਕ ਨਤੀਜੇ ਮਿਲਣਗੇ।

ਉਨ੍ਹਾਂ ਆਖਿਆ ਕਿ ਖੇਡ ਪੱਤਰਕਾਰ ਦਾ ਸਨਮਾਨ ਇਕ ‘ਸਨਮਾਨ’ ਦਾ ਸਨਮਾਨ ਹੋਇਆ ਹੈ ਅਤੇ ਖੇਡ ਭਾਈਚਾਰੇ ਨੂੰ ਇਸ ਨਾਲ ਇਕ ਵੱਡਾ ਹੌਸਲਾ ਮਿਲੇਗਾ। ਇਸ ਮੌਕੇ ਲੁਧਿਆਣਾ ਬੈਡਮਿੰਟਨ ਅੇਸੋਸੀਏਸ਼ਨ ਦੇ ਮੰਗਤ ਰਾਏ ਸ਼ਰਮਾ ਅਤੇ ਟੇਬਲ ਟੈਨਿਸ ਐਸੋਸੀਏਸ਼ਨ ਕੋਚ ਜਸਪਾਲ ਸਿੰਘ ਅਤੇ ਹੋਰ ਖੇਡ ਸੰਸਥਾਵਾਂ ਨੇ ਵੀ ਅਨਿਲ ਦੱਤ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰੋ. ਰਜਿੰਦਰ ਸਿੰਘ ਖਾਲਸਾ ਕਾਲਜ, ਜਗਮੋਹਨ ਸਿੰਘ ਸਿੱਧੂ, ਕੈਪਟਨ ਵਿਵੇਕ ਭਾਰਤੀ, ਸੀਨੀਅਰ ਪੱਤਰਕਾਰ ਰਜੇਸ਼ ਭਾਂਬੀ, ਪਰਮੇਸ਼ਰ ਸਿੰਘ, ਕੇ ਜੀ ਸ਼ਰਮਾ, ਪਰਮਿੰਦਰ ਸਿੰਘ ਫੁੱਲਾਂਵਾਲ ਤੋਂ ਇਲਾਵਾ ਉੱਭਰਦੇ ਪੱਤਰਕਾਰ ਅਮਰਪਾਲ ਸਿੰਘ ਹਿੰਦੁਸਤਾਨ ਟਾਈਮਜ਼, ਰਾਹੁਲ ਵਰਮਾ ਟਾਈਮਜ਼ ਆਫ ਇੰਡੀਆ, ਜਗਦੀਪ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਤੂਰ, ਅਮਿਤ ਕੁਮਾਰ, ਮਨਪ੍ਰੀਤ ਕੌਰ, ਮਨਦੀਪ ਸਿੰਘ ਸੁਨਾਮ, ਪਹਿਲਵਾਨ ਹਰਿੰਦਰ ਸਿੰਘ ਕਾਲਾ, ਹਰਬੰਸ ਸਿੰਘ ਗਿੱਲ, ਸਾਕਸ਼ੀ ਦੱਤ (ਦੱਤ ਗਾਬਾ), ਕਰਨ ਗਾਬਾ, ਆਦਿ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਖੇਡ ਲੇਖਕ ਜਗਰੂਪ ਸਿੰਘ ਜਰਖਵ ਨੇ ਆਖਿਆ ਕਿ ਅਗਲੇ ਵਰ੍ਹੇ ਇਹ ਸਮਾਗਮ ਵੱਡੇ ਪੱਧਰ ‘ਤੇ ਕਰਵਾਇਆ ਜਾਵੇਗਾ। ਜਿਸ ਵਿਚ ਪੰਜਾਬ ਦੇ ਸਰਵੋਤਮ ਖਿਡਾਰੀ ਸੀਨੀਅਰ ਪੱਤਰਕਾਰ, ਖੇਡ ਪੱਤਰਕਾਰ, ਖੇਡ ਪ੍ਰਮੋਟਰ, ਸਰਵੋਤਮ ਖੇਡ ਸੰਸਥਾ ਆਦਿ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਤ ਕੀਤਾ ਜਾਵੇਗਾ।

  • 1
    Share

LEAVE A REPLY