ਇੰਝ ਹੋਈ ਸੀ ਸੋਨਮ ਬਾਜਵਾ ਦੀ ਪਾਲੀਵੁੱਡ ਇੰਡਸਟਰੀ ਵਿੱਚ ਧਮਾਕੇਦਾਰ ਐਂਟਰੀ


ਸੋਨਮ ਬਾਜਵਾ ਪਾਲੀਵੁੱਡ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚੋਂ ਇਕ ਮੰਨੀ ਜਾਂਦੀ ਹੈ। ਉਸ ਦਾ ਜਨਮ 16 ਅਗਸਤ 1992 ਨੂੰ ਨਾਨਕਮੱਟਾ ਰੁਦਰਪੁਰ, ਉਤਰਾਖੰਡ ਵਿਖੇ ਹੋਇਆ। ਇਕ ਇੰਟਰਵਿਊ ਦੌਰਾਨ ਉਸ ਨੇ ਆਪਣੇ ਫਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਤਜ਼ੁਰਬੇ ਸ਼ੇਅਰ ਕਰਦਿਆਂ ਦੱਸਿਆ, ”ਮੈਨੂੰ ਨਹੀਂ ਪਤਾ ਸੀ ਕਿ ਮੇਰੀ ਐਂਟਰੀ ਗਲੈਮਰ ਅਤੇ ਫਿਲਮੀਂ ਦੁਨੀਆ ‘ਚ ਹੋ ਜਾਵੇਗੀ। ਏਅਰਹੌਸਟੈਸ ਰਹਿ ਚੁੱਕੀ ਸੋਨਮ ਦੇ ਮੁਤਾਬਕ ਉਹ ਬਚਪਨ ਤੋਂ ਹੀ ਕੁਝ ਅਜਿਹਾ ਕਰਨਾ ਚਾਹੁੰਦੀ ਸੀ।” ਦੱਸ ਦਈਏ ਕਿ ਸੋਨਮ ਬਾਜਵਾ ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮਾਂ ‘ਚ ਕੰਮ ਕਰ ਚੁੱਕੀ ਹੈ ਤੇ ਨਾਲ ਹੀ ਕਿਹਾ ਕਿ“ਉਹ ਪ੍ਰਮਾਤਮਾ ਅਤੇ ਫੈਨਜ਼ ਕਾਰਨ ਬਖੂਬੀ ਕੰਮ ਕਰ ਰਹੀ ਹੈ ਤੇ ਅੱਜ ਉਹ ਜਿਥੇ ਵੀ ਹਨ ਆਪਣੇ ਫੈਨਜ਼ ਕਰਕੇ ਹੈ।

ਉਸ ਨੇ ਕਿਹਾ ਕਿ, ”ਮੇਰੇ ਪਿਤਾ ਪ੍ਰਿੰਸੀਪਲ ਅਤੇ ਮਾਂ ਐਜੂਕੇਸ਼ਨਿਸਟ ਹਨ ਤੇ ਮੈਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ ਅਤੇ ਨੌਕਰੀ ਲਈ ਮੈਂ ਮੁੰਬਈ ਗਈ ਤੇ ਫਿਰ ਮੈਨੂੰ ਇਕ ਮੌਕਾ ਮਿਲਿਆ ਆਪਣਾ ਸੁਪਨਾ ਪੂਰਾ ਕਰਨ ਦਾ। ਸਾਲ 2012 ‘ਚ ਮੈਂ ‘ਫੈਮਿਨਾ ਮਿਸ ਇੰਡੀਆ’ ‘ਚ ਹਿੱਸਾ ਲਿਆ ਨਾਲ ਹੀ ਏਅਰਹੌਸਟੈਸ ਅਤੇ ਮਾਡਲਿੰਗ ‘ਚ ਕਰੀਅਰ ਤੋਂ ਇਲਾਵਾ ਐਕਟਿੰਗ ‘ਚ ਹੱਥ ਅਜ਼ਮਾਇਆ।” ਦੱਸਣਯੋਗ ਹੈ ਕਿ ਹਰ ਮਿਡਲ ਕਲਾਸ ਦੀ ਤਰ੍ਹਾਂ ਸੋਨਮ ਦੇ ਪਿਤਾ ਸੇਫ ਕਰੀਅਰ ਤੇ ਚੰਗੇ ਘਰ ‘ਚ ਰਿਸ਼ਤਾ ਚਾਹੁੰਦੇ ਸੀ ਪਰ ਮੇਰੀ ਦਿਲਚਸਪੀ ਦੇਖਣ ਅਤੇ ਮੇਰੇ ਕਨਵਿੰਸ ਕਰਨ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਫਿਲਮਾਂ ਲਈ ਹਾਂ ਕਰ ਦਿੱਤੀ।

  • 45
    Shares

LEAVE A REPLY