ਹੁਣ ਸਸਤੇ ਵਿੱਚ ਘੁੰਮੋ ਤੀਰਥ ਸਥਾਨ, 16 ਅਗਸਤ ਨੂੰ ਚੰਡੀਗੜ੍ਹ ਤੋਂ ਚੱਲੇਗੀ ਵਿਸ਼ੇਸ਼ ਟਰੇਨ


ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਭਾਰਤ ਦਰਸ਼ਨ ਸੇਵਾ ਤਹਿਤ ਚੰਡੀਗੜ੍ਹ ਤੋਂ ਵਿਸ਼ੇਸ਼ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਲੋਕਾਂ ਨੂੰ 12 ਦਿਨਾਂ ‘ਚ ਦੱਖਣੀ ਭਾਰਤ ਦੇ ਕਈ ਪ੍ਰਸਿੱਧ ਮੰਦਰਾਂ ਅਤੇ ਸਥਾਨਾਂ ਦੇ ਦਰਸ਼ਨ ਕਰਾਏਗੀ। ਇਨ੍ਹਾਂ 12 ਦਿਨਾਂ ਦੀ ਯਾਤਰਾ ਦਾ ਕਿਰਾਇਆ ਸਿਰਫ 11,340 ਰੁਪਏ ਹੈ, ਜਿਸ ‘ਚ ਯਾਤਰਾ, ਰਹਿਣਾ, ਖਾਣਾ-ਪੀਣਾ ਸਭ ਸ਼ਾਮਲ ਹੈ। ਭਾਰਤ ਦਰਸ਼ਨ ਸਪੈਸ਼ਲ ਟੂਰਿਸਟ ਟਰੇਨ ਤਹਿਤ ਚਲਾਈ ਜਾਣ ਵਾਲੀ ਇਹ ਟਰੇਨ 16 ਅਗਸਤ 2018 ਨੂੰ ਚੰਡੀਗੜ੍ਹ ਤੋਂ ਸਵੇਰੇ 7 ਵਜੇ ਰਾਮੇਸ਼ਵਰਮ ਲਈ ਰਵਾਨਾ ਹੋਵੇਗੀ। ਇਸ ਦਾ ਨਾਂ ਦੱਖਣੀ ਭਾਰਤ ਯਾਤਰਾ ਹੈ। ਯਾਤਰੀ ਇਸ ਟਰੇਨ ‘ਚ ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਨੀਪਤ, ਦਿੱਲੀ ਕੈਂਟ, ਰੇਵਾੜੀ, ਅਲਵਰ ਅਤੇ ਜੈਪੁਰ ਤੋਂ ਸਵਾਰ ਹੋ ਸਕਦੇ ਹਨ। ਚੰਡੀਗੜ੍ਹ ਤੋਂ ਰਵਾਨਾ ਹੋਣ ‘ਤੇ ਚੌਥੇ ਦਿਨ ਸਵੇਰੇ ਇਹ ਟਰੇਨ ਰਾਮੇਸ਼ਵਰਮ ਪਹੁੰਚ ਜਾਵੇਗੀ। ਉਸ ਦਿਨ ਰਾਤ ਰੁਕਣ ਦੀ ਵਿਵਸਥਾ ਰਾਮੇਸ਼ਵਰਮ ‘ਚ ਹੀ ਹੋਵੇਗੀ। ਉਸ ਤੋਂ ਅਗਲੇ ਦਿਨ ਇਹ ਰਾਮੇਸ਼ਵਰਮ ‘ਚ ਮੁਦਰਈ ਲਈ ਰਵਾਨਾ ਹੋਵੇਗੀ ਅਤੇ ਉਥੋਂ ਇਸ ਨੂੰ ਮੀਨਾਕਸ਼ੀ ਮੰਦਰ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ।

11ਵੇਂ ਦਿਨ ਰੇਨੀਗੁੰਟਾ ਤੋਂ ਹੋਵੇਗੀ ਵਾਪਸੀ
6ਵੇਂ ਦਿਨ ਇਹ ਟਰੇਨ ਸਵੇਰ ਸਮੇਂ ਤਿਰੂਵਨੰਤਪੁਰਮ ਪਹੁੰਚ ਜਾਵੇਗੀ, ਜਿੱਥੇ ਯਾਤਰੀਆਂ ਨੂੰ ਕੋਵਲਮ ਬੀਚ, ਪਦਮਨਭਵਸਵਾਮੀ ਮੰਦਰ ਲਿਜਾਇਆ ਜਾਵੇਗਾ। ਸ਼ਾਮ ਨੂੰ ਉੱਥੋਂ ਇਹ ਕੰਨਿਆਕੁਮਾਰੀ ਲਈ ਰਵਾਨਾ ਹੋਵੇਗੀ। ਕੰਨਿਆਕੁਮਾਰੀ ‘ਚ ਰੁਕਣ ਦੇ ਬਾਅਦ ਯਾਤਰੀਆਂ ਨੂੰ ਤਿਰੁਚਿਰਾਪੱਲੀ ‘ਚ ਰੰਗਨਾਥਸਵਾਮੀ ਮੰਦਰ ਦੇ ਦਰਸ਼ਨ ਕਰਾਏ ਜਾਣਗੇ, ਜਿੱਥੋਂ ਇਹ ਟਰੇਨ ਰੇਨੀਗੁੰਟਾ (ਆਂਧਰਾ ਪ੍ਰਦੇਸ਼ ‘ਚ) ਲਈ ਰਵਾਨਾ ਹੋ ਜਾਵੇਗੀ। ਰੇਨੀਗੁੰਟਾ ਤੋਂ ਯਾਤਰੀਆਂ ਨੂੰ ਸਰਕਾਰੀ ਬੱਸਾਂ ‘ਚ ਤਿਰੂਪਤੀ ਦਰਸ਼ਨ ਲਈ ਲਿਜਾਇਆ ਜਾਵੇਗਾ। ਤਿਰੂਪਤੀ ‘ਚ ਹੀ ਰਾਤ ਰੁਕਣ ਦੀ ਵਿਵਸਥਾ ਹੋਵੇਗੀ। ਅਗਲੇ ਦਿਨ ਤਿਰੂਪਤੀ ਤੋਂ ਥੋੜ੍ਹੀ ਹੀ ਦੂਰੀ ‘ਤੇ ਸਥਿਤ ਪਦਮਾਵਤੀ ਮੰਦਰ ਦੇ ਦਰਸ਼ਨ ਕਰਾਏ ਜਾਣਗੇ ਅਤੇ ਫਿਰ 11ਵੇਂ ਦਿਨ ਇਹ ਟਰੇਨ ਰੇਨੀਗੁੰਟਾ ਤੋਂ ਚੰਡੀਗੜ੍ਹ ਲਈ ਵਾਪਸ ਰਵਾਨਾ ਹੋ ਜਾਵੇਗੀ।

  • 7
    Shares

LEAVE A REPLY