ਸਾਲ ਦੇ ਪਹਿਲੇ ਦਿਨ ਮੋਦੀ ਸਰਕਾਰ ਨੇ ਦਿਤਾ ਤੋਹਫਾ, ਗੈਸ ਸਲੰਡਰ ਦੀਆਂ ਘੱਟੀਆਂ ਕੀਮਤਾਂ


LPG Gas Cylinder

ਨਵੇਂ ਸਾਲ ‘ਤੇ ਮੋਦੀ ਸਰਕਾਰ ਨੇ ਦੇਸ਼ਵਾਸੀਆਂ ਨੂੰ ਤੋਹਫਾ ਦਿੱਤਾ ਹੈ। ਸਰਕਾਰ ਨੇ ਗੈਸ ਸਲੰਡਰ ਦੀ ਕੀਮਤਾਂ ‘ਚ ਕਮੀ ਦਾ ਫੈਸਲਾ ਲਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸਰਕਾਰ ਦਾ ਇਹ ਫੈਸਲਾ 1 ਜਨਵਰੀ 2019 ਯਾਨੀ ਅੱਜ ਤੋਂ ਹੀ ਲਾਗੂ ਹੋ ਗਿਆ ਹੈ।

ਸਰਕਾਰ ਨੇ ਗੈਰ ਸਬਸੀਡੀ ਦੇ ਸਲੰਡਰ ਦੀ ਕੀਮਤਾਂ 120.50 ਰੁਪਏ ਘੱਟ ਕੀਤੀ ਹੈ ਜਿਸ ਨਾਲ ਇਸ ਦੀ ਕੀਮਤ 809.50 ਰੁਪਏ ਘੱਟ ਕੇ 689 ਰੁਪਏ ਹੋ ਗਈ ਹੈ। ਜਦਕਿ ਸਬ ਸੀਡੀ ਵਾਲਾ ਸਲੰਡਰ 5.91 ਰੁਪਏ ਸਸਤਾ ਹੋ ਕੇ 494.99 ਰੁਪਏ ਹੋ ਗਿਆ ਹੈ।

ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਦੇਸ਼ ਦੀ ਕੰਪਨੀ ਇੰਡੀਅਨ ਆਈਲ ਕਾਰਪੋਰੈਸ਼ਨ ਨੇ ਇੱਕ ਬਿਆਨ ਦਿੱਤਾ ਹੈ ਕਿ 14.2 ਕਿਲੋ ਦਾ ਸਬਸੀਡੀ ਸਲੰਡਰ ਦੀ ਕੀਮਤਾਂ ਅੱਜ ਰਾਤ ਤੋਂ ਹੀ ਘੱਟ ਕੇ 494.99 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਦਸੰਬਰ 2018 ‘ਚ ਸਬਸੀਡੀ ਸਲੰਡਰ ਦੀ ਕੀਮਤਾਂ ‘ਚ 6.52 ਰੁਪਏ ਕੀਮਤ ਘੱਟਾਈ ਗਈ ਸੀ ਅਤੇ ਬਿਨਾ ਸਬਸੀਡੀ ਦੇ ਸਲੰਡਰ ਦੀ ਕੀਮਤਾਂ ‘ਚ 133 ਰੁਪਏ ਦੀ ਕਮੀ ਕੀਤੀ ਗਈ ਸੀ।

  • 25
    Shares

LEAVE A REPLY