ਚੰਡੀਗੜ੍ਹ-ਦਿੱਲੀ ਵਿਚਕਾਰ ਦੌੜੇਗੀ ਤੇਜਸ, ਅੰਮ੍ਰਿਤਸਰ ਵਿੱਚ ਵੀ ਜਲਦ ਹੋਵੇਗੀ ਸ਼ੁਰੂ


ਚੰਡੀਗੜ੍ਹ-ਦਿੱਲੀ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਅਤੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਸਵਰਣ ਸ਼ਤਾਬਦੀ ਦੀ ਜਗ੍ਹਾ ਆਧੁਨਿਕ ਸਹੂਲਤਾਂ ਵਾਲੀ ਤੇਜਸ ਟਰੇਨ ਦੌੜਦੀ ਨਜ਼ਰ ਆਵੇਗੀ। ਚੰਡੀਗੜ੍ਹ ਅਤੇ ਦਿੱਲੀ ਵਿਚਕਾਰ ਜੁਲਾਈ ਤੋਂ ਬਾਅਦ ਤੇਜਸ ਟਰੇਨ ਚੱਲੇਗੀ। ਇਹ ਟਰੇਨ 200 ਕਿਲੋਮੀਟਰ ਪ੍ਰਤੀ ਘੰਟੇ ਤਕ ਦੀ ਰਫਤਾਰ ਨਾਲ ਦੌੜਦੀ ਨਜ਼ਰ ਆ ਸਕਦੀ ਹੈ। ਉੱਥੇ ਹੀ, ਕਪੂਰਥਲਾ ਰੇਲ ਕੋਚ ਫੈਕਟਰੀ ਨੂੰ 17-18 ਕੋਚ ਵਾਲੀ ਇਕ ਹੋਰ ਟਰੇਨ ਤਿਆਰ ਕਰਨ ਨੂੰ ਕਿਹਾ ਗਿਆ ਹੈ। ਉਮੀਦ ਹੈ ਕਿ ਇਹ ਟਰੇਨ ਵੀ ਅਗਸਤ ਤਕ ਪਟੜੀ ‘ਤੇ ਦੌੜਨ ਲੱਗੇਗੀ, ਜੋ ਕਿ ਸਵਰਣ ਸ਼ਤਾਬਦੀ ਦੀ ਜਗ੍ਹਾ ਲਵੇਗੀ। ਰੇਲਵੇ ਨੂੰ ਉਮੀਦ ਹੈ ਕਿ ਇਹ ਟਰੇਨ ਸੁਰੱਖਿਆ ਅਤੇ ਹੋਰ ਸਹੂਲਤਾਂ ਦੇ ਮਾਮਲੇ ‘ਚ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਟਰੇਨਾਂ ਨੂੰ ਵੀ ਮਾਤ ਦੇਵੇਗੀ। ਤੇਜਸ ਦਾ ਪਹਿਲਾ ਟ੍ਰਾਇਲ ਇਸੇ ਮਹੀਨੇ ਅਗਲੇ ਹਫਤੇ ਕੀਤਾ ਜਾ ਸਕਦਾ ਹੈ।

ਇਕ ਅਧਿਕਾਰੀ ਮੁਤਾਬਕ, ਹਾਈ ਸਪੀਡ ਤੇਜਸ ਨੂੰ ਚਲਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ, ਹੁਣ ਸਿਰਫ ਰੇਲਵੇ ਬੋਰਡ ਦੀ ਮਨਜ਼ੂਰੀ ਮਿਲਣ ਦੀ ਉਡੀਕ ਹੈ। ਜਾਣਕਾਰੀ ਮੁਤਾਬਕ, ਚੰਡੀਗੜ੍ਹ ਤੋਂ ਨਵੀਂ ਦਿੱਲੀ ਵਿਚਕਾਰ ਤੇਜਸ ਨੂੰ ਚਲਾਉਣ ਦੇ ਕੁਝ ਦਿਨਾਂ ਬਾਅਦ ਟਰੇਨ ਨੰਬਰ 12046 ਚੰਡੀਗੜ੍ਹ-ਨਵੀਂ ਦਿੱਲੀ ਸ਼ਤਾਬਦੀ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਸ਼ਤਾਬਦੀ ਨੂੰ ਕਿਸੇ ਹੋਰ ਮਾਰਗ ‘ਤੇ ਚਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲੀ ਤੇਜਸ ਐਕਸਪ੍ਰੈਸ ਪਿਛਲੇ ਸਾਲ ਜੂਨ ‘ਚ ਬਣ ਕੇ ਸਾਹਮਣੇ ਆਈ ਸੀ, ਜੋ ਕਿ ਇਸ ਸਮੇਂ ਮੁੰਬਈ-ਗੋਆ ਮਾਰਗ ‘ਤੇ ਸਫਲਤਾਪੂਰਵਕ ਚੱਲ ਰਹੀ ਹੈ।

  • 719
    Shares

LEAVE A REPLY