ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤਿੰਨ ਪੰਜਾਬਣਾਂ ਸਣੇ 10 ਕੁੜੀਆਂ ਕੀਨੀਆ ਤੋਂ ਕਰਵਾਈਆਂ ਆਜ਼ਾਦ


ten Girls rescued by Foreign Minister Sushma Swaraj from Kenya

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹੁਣ ਕੀਨੀਆ ਤੋਂ 10 ਕੁੜੀਆਂ ਨੂੰ ਆਜ਼ਾਦ ਕਰਵਾਇਆ ਹੈ। ਇਨ੍ਹਾਂ ਵਿੱਚੋਂ ਤਿੰਨ ਕੁੜੀਆਂ ਪੰਜਾਬ ਦੀਆਂ ਹਨ ਤੇ 7 ਨੇਪਾਲ ਦੀਆਂ। ਇਨ੍ਹਾਂ ਦੀ ਤਸਕਰੀ ਕਰਕੇ ਇੱਥੋਂ ਲਿਜਾਇਆ ਗਿਆ ਸੀ। ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਟਵੀਟ ਕਰਕੇ ਦੱਸਿਆ ਕਿ 10 ਕੁੜੀਆਂ ਨੂੰ ਕੀਨੀਆ ਤੋਂ ਸੁਰੱਖਿਅਤ ਆਜ਼ਾਦ ਕਰਵਾ ਲਿਆ ਗਿਆ ਹੈ। ਇਨ੍ਹਾਂ ਨੂੰ ਮੋਂਬਾਸਾ ਵਿੱਚ ਕੈਦ ਕੀਤਾ ਗਿਆ ਸੀ।

ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਦੱਸਿਆ ਕਿ ਤਿੰਨ ਭਾਰਤੀ ਕੁੜੀਆਂ ਨੂੰ ਕੀਨੀਆ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਕੁੜੀਆਂ ਨੂੰ ਤਸਕਰੀ ਕਰਨ ਲਈ ਕੈਦ ਕੀਤਾ ਗਿਆ ਸੀ। ਸੱਤ ਨੇਪਾਲੀ ਕੁੜੀਆਂ ਨੂੰ ਵੀ ਛਡਵਾਇਆ ਗਿਆ ਹੈ। ਇਨ੍ਹਾਂ ਦੇ ਪਾਸਪੋਰਟ ਤੇ ਫ਼ੋਨ ਲੈ ਲਏ ਗਏ ਸਨ।

ਸਵਰਾਜ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਟ੍ਰੈਫਿਕਿੰਗ ਰੈਕਟ ਨਾਲ ਜੁੜੀਆਂ ਜਾਣਕਾਰੀਆਂ ਪੰਜਾਬ ਸਰਕਾਰ ਨਾਲ ਸਾਂਝੀਆਂ ਕੀਤੀਆਂ ਹਨ ਤਾਂ ਜੋ ਏਜੰਟਾਂ ‘ਤੇ ਕੇਸ ਦਰਜ ਕੀਤਾ ਜਾ ਸਕੇ। ਸਵਰਾਜ ਨੇ ਕੀਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਸੁਚਿੱਤਰਾ ਦੁਰਈ ਦੀ ਵੀ ਤਾਰੀਫ਼ ਕੀਤੀ ਤੇ ਉੱਥੋਂ ਦੀ ਲੋਕਲ ਪੁਲਿਸ ਨੂੰ ਵੀ ਸ਼ੁਕਰੀਆ ਆਖਿਆ।



LEAVE A REPLY