ਠਾਕੁਰ ਉਦੈ ਸਿੰਘ ਵੱਲੋਂ ‘ਮਾਤਾ-ਪਿਤਾ’ ਨੂੰ ਕੋਰਟ ‘ਚ ਘੜੀਸਣਾ ਨਿੰਦਣਯੋਗ – ਨਾਮਧਾਰੀ ਸੰਗਤ


ਲੁਧਿਆਣਾ – ਗੁਰਦੁਆਰਾ ਸਾਹਿਬ ਸ੍ਰੀ ਜੀਵਨ ਨਗਰ ਵਿਚ ਨਾਮਧਾਰੀ ਸੰਪ੍ਰਦਾਇ ਦੀ ਮੀਟਿੰਗ ਹੋਈ, ਜਿਸ ਵਿਚ ਜ਼ਿਲਾ ਸਿਰਸਾ ਦੇ ਨਾਮਧਾਰੀ ਸੰਪ੍ਰਦਾਇ ਦੇ ਲੋਕਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਸੂਬਾ ਸੁਖਦੇਵ ਸਿੰਘ ਦਮਦਮਾ, ਸੂਬਾ ਬਲਜੀਤ ਸਿੰਘ, ਅਜੀਤ ਸਿੰਘ ਸੰਤਾਂਵਾਲੀ, ਅੰਗਰੇਜ਼ ਸਿੰਘ ਕਰੀਆਲਾ, ਗੁਰਨਾਮ ਸਿੰਘ, ਗੁਰਦੇਵ ਸਿੰਘ, ਉਜਾਗਰ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ ਵਕੀਲ, ਬੇਅੰਤ ਸਿੰਘ ਆਦਿ ਸੰਗਤਾਂ ਨੇ ਕਿਹਾ ਕਿ ਠਾਕੁਰ ਉਦੈ ਸਿੰਘ ਵੱਲੋਂ ਜਿਹੜਾ ਮੁਕੱਦਮਾ ਉਦੈ ਸਿੰਘ ਬਨਾਮ ਨਾਮਧਾਰੀ ਗੁਰਦੁਆਰਾ ਕਮੇਟੀ ਜੀਵਨ ਨਗਰ, ਨਾਮਧਾਰੀ ਸੰਗਤ ਹਿਮਾਚਲ ਪ੍ਰਦੇਸ਼ ਆਦਿ ਦੇ ਖਿਲਾਫ ਠਾਕੁਰ ਉਦੈ ਸਿੰਘ ਮੁਖਤਿਆਰੇ ਆਮ ਗੁਰਮੀਤ ਸਿੰਘ ਵੜੈਚ ਪੁੱਤਰ ਸ਼੍ਰੀ ਬਲਦੇਵ ਸਿੰਘ ਦੇ ਰਾਹੀਂ ਦਰਜ ਕਰਵਾਇਆ ਗਿਆ ਹੈ , ਦੀ ਸਮੂਹ ਨਾਮਧਾਰੀ ਭਾਈਚਾਰਾ ਨਿੰਦਾ ਕਰਦਾ ਹੈ। ਮਹਾਰਾਜ ਬੀਰ ਸਿੰਘ ਅਤੇ ਬੇਬੇ ਦਲੀਪ ਕੌਰ ਜੀ ਨੇ ਆਪਣੇ ਜੀਵਨ ਵਿਚ ਬੰਗਲੌਰ ਫਾਰਮ ਖਰੀਦ ਕੀਤਾ ਸੀ। ਉਸ ਨੂੰ ਆਬਾਦ ਕੀਤਾ ਅਤੇ ਇਹ ਫਾਰਮ ਠਾਕੁਰ ਉਦੈ ਸਿੰਘ ਨੂੰ ਸੰਭਾਲ ਦਿੱਤਾ ਪਰ ਠਾਕੁਰ ਉਦੈ ਸਿੰਘ ਨੇ ਆਪਣੇ ਮਾਤਾ-ਪਿਤਾ ਦੇ ਜਿਉਂਦੇ ਰਹਿੰਦੇ ਉਨ੍ਹਾਂ ਦੀ ਕੋਈ ਸੰਭਾਲ ਨਹੀਂ ਕੀਤੀ।

ਇਸ ਮੁਕੱਦਮੇ ਵਿਚ ਠਾਕੁਰ ਉਦੈ ਸਿੰਘ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਖਿਲਾਫ ਨਾ-ਲਿਖਣ ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਦੀ ਉਮੀਦ ਨਾਮਧਾਰੀ ਭਾਈਚਾਰੇ ਨੂੰ ਠਾਕੁਰ ਉਦੈ ਸਿੰਘ ਤੋਂ ਨਹੀਂ ਸੀ। ਨਾਮਧਾਰੀ ਭਾਈਚਾਰਾ ਇਹ ਵੀ ਉਮੀਦ ਕਰਦਾ ਹੈ ਕਿ ਜੇਕਰ ਠਾਕੁਰ ਉਦੈ ਸਿੰਘ ਜੀ ਨੂੰ ਇਸ ਮੁਕੱਦਮੇ ਦੀ ਜਾਣਕਾਰੀ ਨਹੀਂ ਹੈ ਤਾਂ ਉਹ ਆਪ ਇਹ ਮੁਕੱਦਮਾ ਵਾਪਿਸ ਲੈਣ ਦਾ ਹੁਕਮ ਦੇਣ।


LEAVE A REPLY