ਦੁਨੀਆ ਦਾ ਟੇਢਾ ਅਜੂਬਾ ਪੀਸਾ ਦੇ ਮੀਨਾਰ ਨਾਲ ਵਾਪਰੀ ਅਦਭੁਤ ਘਟਨਾ


ਦੁਨੀਆ ਦੇ ਸੱਤ ਅਜੂਬਿਆਂ ‘ਚ ਸ਼ਾਮਲ ਪੀਸਾ ਦੀ ਝੁਕੀ ਹੋਈ ਮੀਨਾਰ ਨਾਲ ਕੁਝ ਅਦਭੁਤ ਵਾਪਰਿਆ ਹੈ। ਦਰਅਸਲ, ਇਹ ਮਿਨਾਰ ਦਾ ਪਹਿਲਾਂ ਨਾਲੋਂ ਸਿੱਧਾ ਹੋ ਗਿਆ ਹੈ। ਦੁਨੀਆ ਭਰ ਦੇ ਲੋਕਾਂ ਦੀ ਪਸੰਦੀਦਾ ਥਾਂ ਨੂੰ ਬਚਾਉਣ ਲਈ ਇੰਜੀਨੀਅਰ ਜਿਸ ਕੰਮ ਤੇ ਲੱਗੇ ਹੋਏ ਸੀ ਊਸ ਨੂੰ ਪੂਰਾ ਕਰਦਿਆਂ ਉਨ੍ਹਾਂ ਨੇ ਇਸ ਮਿਨਾਰ ਨੂੰ ਪਹਿਲਾਂ ਨਾਲੋਂ ਸਿੱਧਾ ਕਰ ਦਿੱਤਾ ਹੈ।

ਇਸ ਟਾਵਰ ਦੀ ਨਿਗਰਾਨੀ ਕਰਨ ਵਾਲੇ ਸੰਗਠਨ ਦਾ ਕਹਿਣਾ ਹੈ ਕਿ ਦੇਖ-ਰੇਖ ਤੋਂ ਬਾਅਦ ਪੀਸਾ ਦਾ ਝੁਕਿਆ ਹੋਇਆ ਮੀਨਾਰ ਹੁਣ ਸਥਿਰ ਅਤੇ ਸਿੱਧਾ ਹੋ ਗਿਆ ਹੈ। ਅੱਗੇ ਕਿਹਾ ਗਿਆ ਇਸ ਦਾ ਝੁਕਾਅ ਵੀ ਪਹਿਲਾਂ ਨਾਲੋਂ ਘੱਟ ਹੋ ਗਿਆ ਹੈ। ਇਟਲੀ ਦੀ ਮੀਡੀਆ ਰਿਪੋਰਟਾਂ ਮੁਤਾਬਕ 57 ਮੀਟਰ ਦਾ ਇਹ ਮਿਨਾਰ 40 ਸੈਂਟੀ-ਮੀਟਰ ਤਕ ਸਿੱਧਾ ਹੋ ਗਿਆ ਹੈ।

ਇਸ ਸਮੂਹ ਦਾ ਗਠਨ ਪੋਲੈਂਡ ਦੇ ਇੱਕ ਇੰਜੀਨੀਅਰ ਦੇ ਉਸ ਬਚਾਅ ਅਭਿਆਨ ਤੋਂ ਬਾਅਦ ਕੀਤਾ ਗਿਆ ਸੀ ਜੋ ਉਸ ਨੇ ਇਸ ਅਜੂਬੇ ਨੂੰ ਬਚਾਉਣ ਲਈ ਸੰਨ 1993 ਤੋਂ ਸਾਲ 2001 ‘ਚ ਚਲਾਇਆ ਸੀ। ਸੰਨ 1990 ‘ਚ ਇਸ ਟਾਵਰ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਜਿਸ ਚ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ। ਹੌਲੀ-ਹੌਲੀ ਝੁਕ ਰਹੇ ਇਸ ਟਾਵਰ ਦਾ ਝੁਕਾਅ ਕਾਫੀ ਜ਼ਿਆਦਾ ਹੋ ਗਿਆ ਸੀ ਅਤੇ ਇਸ ਦੇ ਡਿੱਗਣ ਦਾ ਖ਼ਤਰਾ ਬਣ ਗਿਆ ਸੀ। ਹੁਣ 40 ਸੈਂਟੀ-ਮੀਟਰ ਤਕ ਸਿੱਧਾ ਹੋ ਚੁੱਕਿਆ ਹੈ।


LEAVE A REPLY