ਲੁਧਿਆਣਾ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਤੇ ਸਖ਼ਤ ਹੋਇਆ ਪ੍ਰਦੂਸ਼ਣ ਕੰਟਰੋਲ ਬੋਰਡ


ਲੁਧਿਆਣਾ – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਬੈਗ ਦੀ ਵਰਤੋਂ ਨਾਲ ਵਾਤਾਵਰਣ ਵਿਚ ਫੈਲ ਰਹੇ ਪ੍ਰਦੂਸ਼ਣ ਅਤੇ ਲੋਕਾਂ ਦੀ ਸਿਹਤ ‘ਤੇ ਪੈਣ ਵਾਲੇ ਮਾੜੇ ਅਸਰ ਦੇ ਮੱਦੇਨਜ਼ਰ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਆਰ. ਓ.-2 ਲੁਧਿਆਣਾ ਦੇ ਐਕਸੀਅਨ ਮਨੋਹਰ ਲਾਲ ਚੌਹਾਨ ਦੀ ਪ੍ਰਧਾਨਗੀ ਵਿਚ ਐੱਸ. ਡੀ. ਓ. ਸੰਦੀਪ ਕੌਰ, ਐੱਸ. ਪੀ. ਓ. ਰਵਦੀਪ ਸਿੰਘ, ਜੇ. ਈ. ਮਲਕੀਤ ਸਿੰਘ ਦੀ ਟੀਮ ਨੇ ਸਾਹਨੇਵਾਲ ਇਲਾਕੇ ਵਿਚ ਸਥਿਤ ਵੱਖ-ਵੱਖ ਮਠਿਆਈ ਵਿਕਰੇਤਾਵਾਂ, ਕਰਿਆਨਾ ਸਟੋਰੇਜ ਅਤੇ ਦਵਾਈ ਦੀਆਂ ਦੁਕਾਨਾਂ ‘ਤੇ ਅਚਨਚੇਤ ਚੈਕਿੰਗ ਕੀਤੀ। ਪ੍ਰਦੂਸ਼ਣ ਕੰਟਰੋਲ ਵਿਭਾਗ ਦੀਆਂ 2 ਟੀਮਾਂ ਦੇ ਨਾਲ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਪਲਾਸਟਿਕ ਬੈਗ ਨਾਲ ਪੈਣ ਵਾਲੇ ਮਾੜੇ ਅਸਰਾਂ ਪ੍ਰਤੀ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਕੰਪੋਸਟ ਬੈਗ ਵਰਤਣ ਦੀ ਸਲਾਹ ਦਿੱਤੀ। ਅਧਿਕਾਰੀਆਂ ਦੀ ਟੀਮ ਨੇ ਦਵਿੰਦਰਾ ਪਲਾਸਟਿਕ ਹੋਲਸੇਲਰ ਰਾਹੀਂ ਵੱਖ-ਵੱਖ ਦੁਕਾਨਦਾਰਾਂ ਨੂੰ 70 ਕਿਲੋ ਕੰਪੋਸਟ ਬੈਗ ਵੇਚੇ। ਐਕਸੀਅਨ ਐੱਸ. ਐੱਲ. ਚੌਹਾਨ ਨੇ ਕਿਹਾ ਕਿ ਸਾਹਨੇਵਾਲ ਇਲਾਕੇ ਦੀਆਂ ਕਰੀਬ 2 ਦਰਜਨ ਦੁਕਾਨਾਂ ਦੀਆਂ ਟੀਮਾਂ ਨੇ ਦੌਰਾ ਕੀਤਾ ਅਤੇ ਰਾਜ ਸਵੀਟਸ, ਅਨੇਜਾ ਸਵੀਟਸ, ਸਿੰਘ ਮੈਡੀਕਲ, ਪੰਜਾਬ ਮੈਡੀਕਲ, ਖਾਲਸਾ ਕਰਿਆਨਾ, ਭਾਟੀਆ ਕਨਫੈਕਸ਼ਨਰੀ, ਪ੍ਰੀਤ ਕਰਿਆਨਾ ਅਤੇ ਦੁਕਾਨਾਂ ਨੇ ਇਨ੍ਹਾਂ ਤੋਂ ਕੰਪੋਸਟ ਬੈਗ ਖਰੀਦੇ। ਚੌਹਾਨ ਨੇ ਕਿਹਾ ਕਿ ਇਸ ਤੋਂ ਬਾਅਦ ਜਲਦ ਹੀ ਪਾਲਿਊਸ਼ਨ ਵਿਭਾਗ ਦੀਆਂ ਟੀਮਾਂ ਦੋਰਾਹਾ ਅਤੇ ਸਮਰਾਲਾ ਦਾ ਵੀ ਦੌਰਾ ਕਰਨਗੀਆਂ।

  • 288
    Shares

LEAVE A REPLY