ਲਦਾਖ ‘ਚ ਦੁਨੀਆ ਦੀ ਸਭ ਤੋਂ ਵੱਡੀ ਦੂਰਬੀਨ


telescope_650x400_41462160602-580x395

ਹਵਾਈ ‘ਚ ਦੁਨੀਆ ਦੀ ਸਭ ਤੋਂ ਵੱਡੀ ਦੂਰਬੀਨ ਲਾਏ ਜਾਣ ਦੇ ਵਿਰੋਧ ਤੋਂ ਬਾਅਦ ਹੁਣ ਇਸ ਲਈ ਹੋਰ ਸਥਾਨਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ‘ਚ ਚਿੱਲੀ, ਹਾਨਲੇ, ਲਦਾਖ ਤੇ ਹੋਰ ਦੂਸਰੇ ਸਥਾਨ ਸ਼ਾਮਲ ਹਨ। ਜੇਕਰ ਇਹ ਪ੍ਰਾਜੈਕਟ ਭਾਰਤ ਆਉਂਦਾ ਹੈ ਤਾਂ ਇਸ ਨਾਲ ਕਈ ਦਰਵਾਜ਼ੇ ਖੁੱਲ੍ਹਣਗੇ।

ਵਿਗਿਆਨ ਤੇ ਤਕਨਾਲੌਜੀ ਮੰਤਰਾਲੇ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਨਾਲ ਦੇਸ਼ ‘ਚ ਉੱਚ ਪੱਧਰੀ ਤਕਨੀਕ ਤੇ ਮੁਹਾਰਤ ਵਿਕਸਤ ਕਰਨ ‘ਚ ਵੀ ਮਦਦ ਮਿਲੇਗੀ। ਦਰਅਸਲ ‘ਥ੍ਰੀ ਮੀਟਰ ਟੈਲੀਸਕੋਪ’ (ਟੀ.ਐਮ.ਟੀ.) ਦੀ ਸਥਾਪਨਾ ਦਾ ਮਕਸਦ ਬ੍ਰਹਿਮੰਡ ਨੂੰ ਐਕਸਪਲੋਰ ਕਰਨਾ ਹੈ। ਇਸ ਨੂੰ ਹਵਾਈ ਦੇ ਮੌਨਾ ਕੀ ‘ਤੇ ਸਥਾਪਤ ਕੀਤਾ ਜਾਣਾ ਸੀ। ਹਾਲਾਂਕਿ ਇਸ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।

ਪ੍ਰਾਜੈਕਟ ਨਿਰਦੇਸ਼ਕ ਬਾਚਮ ਈਸ਼ਵਰ ਰੈੱਡੀ ਨੇ ਕਿਹਾ, “ਹਵਾਈ ਪ੍ਰਾਂਤ ਦੀਆਂ ਏਜੰਸੀਆਂ ਅਦਾਲਤ ਵੱਲੋਂ ਪ੍ਰਕਿਰਿਆ ਅਪਣਾਏ ਜਾਣ ਤੋਂ ਬਾਅਦ ਪਰਮਿਟ ‘ਤੇ ਕੰਮ ਕਰ ਰਹੀਆਂ ਹਨ। ਟੀ.ਐਮ.ਟੀ. ਯੂਨੀਵਰਸਿਟੀ ਆਫ ਹਵਾਈ ਤੇ ਦੂਸਰੀਆਂ ਏਜੰਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਹੈ ਕਿ ਟੀ.ਐਮ.ਟੀ. ਦੀ ਸਥਾਪਨਾ ਮੋਨਾ ਕੀ ‘ਚ ਹੀ ਹੋਵੇ।


LEAVE A REPLY