ਘਰਾਂ ਦੇ ਤਾਲੇ ਤੋੜ ਕੇ ਚੋਰੀਆਂ ਕਰਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ


ਲੁਧਿਆਣਾ – ਲੁਧਿਆਣਾ ਤੇ ਮੰਡੀ ਅਹਿਮਦਗੜ੍ਹ ਦੇ ਇਲਾਕਿਆਂ ਵਿਚ ਲਾਕ ਕੀਤੇ ਹੋਏ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਕਤ ਘਰਾਂ ਦੇ ਦਿਨ ਦਿਹਾੜੇ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਸੀ.ਆਈ.ਏ-1 ਦੀ ਪੁਲਿਸ ਪਾਰਟੀ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮ ਦੀ ਸ਼ਨਾਖ਼ਤ ਵਰਿੰਦਰ ਨਗਰ ਸਲੇਮ ਟਾਬਰੀ ਦੇ ਰਹਿਣ ਵਾਲੇ ਪ੍ਰਿੰਸ ਉਰਫ਼ ਰਾਜੂ ਵਜੋਂ ਹੋਈ ਹੈ। ਸੀ.ਆਈ.ਏ.-1 ਦੇ ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਲਜ਼ਮ ਨੂੰ ਮੁਖ਼ਬਰੀ ਦੇ ਆਧਾਰ ‘ਤੇ ਬੀਤੇ ਦਿਨ ਜਦ ਪੁਲਿਸ ਵਲੋਂ ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ‘ਤੇ ਦੌਰਾਨੇ ਨਾਕਾਬੰਦੀ ਕੀਤੀ ਹੋਈ ਸੀ, ਉਸ ਸਮੇਂ ਕਾਬੂ ਕੀਤਾ। ਗਰੇਵਾਲ ਮੁਤਾਬਕ ਉਕਤ ਮੁਲਜ਼ਮ ਲੁਧਿਆਣਾ ਤੇ ਮੰਡੀ ਅਹਿਮਦਗੜ੍ਹ ਦੇ ਮੁਹੱਲਿਆਂ ‘ਚ ਲਾਕ ਕੀਤੇ ਹੋਏ ਘਰਾਂ ਦੇ ਤਾਲੇ ਤੋੜ ਕੇ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਮੁਲਜ਼ਮ ਵਿਰੁਧ ਵੱਖ-ਵੱਖ ਸ਼ਹਿਰਾਂ ਦੇ ਥਾਣਿਆਂ ਵਿਚ ਕਰੀਬ ਤਿੰਨ ਮੁਕੱਦਮੇ ਪਹਿਲਾਂ ਵੀ ਦਰਜ ਹਨ ਤੇ ਮੁਲਜ਼ਮ ਕਰੀਬ ਦੋ ਮਹੀਨੇ ਪਹਿਲਾਂ ਹੀ ਕਪੂਰਥਲਾ ਜੇਲ ‘ਚੋਂ ਬਾਹਰ ਆਇਆ ਸੀ ਤੇ ਆਉਂਦਿਆਂ ਹੀ ਫਿਰ ਚੋਰੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ। ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਮੁਲਜ਼ਮ ਵਿਰੁਧ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਸੀ.ਆਈ.ਏ-1 ਦੇ ਇੰਚਾਰਜ ਗਰੇਵਾਲ ਮੁਤਾਬਕ ਉਕਤ ਮੁਲਜ਼ਮ ਕੋਲੋਂ ਚੋਰੀਸ਼ੁਦਾ ਇਕ ਮੋਟਰਸਾਈਕਲ, ਦੋ ਗੈਸ ਸਿੰਲਡਰ, ਇਕ ਗੈਸ ਚੁੱਲ੍ਹਾ, ਤਿੰਨ ਸੋਨੇ ਦੀਆਂ ਮੁੰਦਰੀਆਂ ਤੇ ਇਕ ਲੈਪਟਾਪ ਵੀ ਬਰਾਮਦ ਕੀਤਾ ਗਿਆ। ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਵਧੇਰੇ ਪੁਛਗਿਛ ਕੀਤੀ ਜਾਵੇਗੀ।

  • 7
    Shares

LEAVE A REPLY