ਪੁਲਵਾਮਾ ਹਮਲੇ ਚ ਸ਼ਹੀਦ ਹੋਏ 42 ਜਵਾਨਾਂ ਵਿੱਚੋਂ ਪੰਜਾਬ ਦੇ ਤਿੰਨ ਸਪੂਤ


three punjab soldiers also got killed in pulwama terrorist attack

ਕੱਲ੍ਹ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 42 ਜਵਾਨਾਂ ਵਿੱਚੋਂ ਤਿੰਨ ਪੰਜਾਬ ਦੇ ਪੁੱਤ ਵੀ ਸਨ। ਤਿੰਨਾਂ ਵਿੱਚੋਂ ਇੱਕ ਜਵਾਨ ਗੁਰਦਾਸਪੁਰ, ਦੂਜਾ ਤਰਨ ਤਾਰਨ ਤੇ ਤੀਜਾ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੀ। ਇਨ੍ਹਾਂ ਵਿੱਚੋਂ ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਸੀਆਰਪੀਐਫ ਕਾਫ਼ਲੇ ਦੀ ਬੱਸ ਚਲਾ ਰਿਹਾ ਸੀ।

ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਚੋਹਲਾ ਸਾਹਿਬ ਅਧੀਨ ਪਿੰਡ ਗੰਡੀਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ ਬੀਤੇ ਦਿਨ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਹਲਾਕ ਹੋ ਗਿਆ। ਸੁਖਜਿੰਦਰ ਆਪਣੇ ਪਿੱਛੇ ਆਪਣੇ ਮਾਤਾ-ਪਿਤਾ ਪਤਨੀ, ਇੱਕ ਪੁੱਤਰ ਅਤੇ ਭਰਾ ਨੂੰ ਛੱਡ ਗਿਆ ਹੈ।

ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਵਿੱਚ ਮੋਗਾ ਦੇ ਕਸਬਾ ਕੋਟ ਈਸੇ ਖ਼ਾਂ ਦੇ ਜੈਮਲ ਸਿੰਘ ਵੀ ਸ਼ਾਮਲ ਹਨ। ਜੈਮਲ ਸਿੰਘ CRPF ਦੀ ਬੱਸ ਚਲਾ ਰਹੇ ਸਨ ਤੇ ਕੱਲ੍ਹ ਹਮਲੇ ਦੌਰਾਨ ਸ਼ਹੀਦ ਹੋ ਗਏ ਸੀ। ਸ਼ਹੀਦ ਜੈਮਲ ਦਾ ਜਨਮ 26 ਅਪ੍ਰੈਲ 1974 ਨੂੰ ਮੋਗਾ ਜਿਲ੍ਹੇ ਦੇ ਪਿੰਡ ਗਲੋਟੀ ਵਿੱਚ ਹੋਇਆ ਸੀ। ਜੈਮਲ 23 ਅਪ੍ਰੈਲ 1993 ਨੂੰ ਫ਼ੌਜ ਵਿੱਚ ਭਰਤੀ ਹੋਏ ਸਨ।

ਪੰਜਾਬ ਦਾ ਤੀਜਾ ਸ਼ਹੀਦ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਹੈ। ਸ਼ਹਿਰ ਦੇ ਆਰਿਆ ਨਗਰ ਦੇ ਰਹਿਣ ਵਾਲੇ ਮਨਜਿੰਦਰ ਦੀ ਉਮਰ 27 ਸਾਲ ਦੀ ਹੀ ਸੀ ਤੇ ਉਹ ਹਾਲੇ ਤਕ ਅਣਵਿਆਹਿਆ ਸੀ। ਮਨਜਿੰਦਰ ਦੇ ਪਿਤਾ ਸਤਪਾਲ ਸਿੰਘ ਪੰਜਾਬ ਰੋਡਵੇਜ਼ ਦੇ ਸੇਵਾਮੁਕਤ ਮੁਲਾਜ਼ਮ ਸਨ।


LEAVE A REPLY