ਸ਼ਰਮਨਾਕ, ਸਕੂਲੀ ਬੱਚਿਆਂ ਨੂੰ ਸਰਕਾਰ ਦੇ ਰਹੀ ਸੁਸਰੀ ਤੇ ਸੁੰਡੀ ਵਾਲਾ ਭੋਜਨ


ਵਿਧਾਨ ਸਭਾ ਹਲਕਾ ਪੱਟੀ ਅਧੀਨ ਪਿੰਡ ਉਸਮਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਉਸਮਾ ਬਾਲ ਵਾੜੀ ਵਿੱਚ ਬੱਚਿਆਂ ਲਈ ਤਿਆਰ ਕੀਤੇ ਖਾਣੇ ਵਿੱਚੋਂ ਸੁੰਡੀਆਂ ਤੇ ਸੁਸਰੀ ਮਿਲੀ ਹੈ। ਬੱਚਿਆਂ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਬੱਚਿਆਂ ਲਈ ਘਟੀਆ ਪੱਧਰ ਦਾ ਖਾਣਾ ਸਕੂਲ ਦੀ ਥਾਂ ਘਰੋਂ ਹੀ ਬਣਾ ਕੇ ਲਿਆਂਦਾ ਜਾਂਦਾ ਹੈ। ਇਸੇ ਕਾਰਨ ਬੱਚੇ ਪਿਛਲੇ ਕਈ ਦਿਨਾਂ ਤੋਂ ਬੀਮਾਰ ਹੋ ਰਹੇ ਹਨ। ਸਕੂਲ ਤੋਂ ਮਿਲੇ ਦਲੀਏ ਵਿੱਚ ਇਹ ਜੀਵ ਸਾਫ ਦਿਖਾਈ ਦੇ ਰਹੇ ਹਨ।

ਪਿੰਡ ਦੇ ਲੋਕਾਂ ਨੇ ਕੀਤਾ ਵਿਰੋਧ ਕਿਤਾ ਹੈ ਕਿ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਵਿੱਚ ਸੁਸਰੀਆਂ ਤੇ ਸੁੰਡੀਆਂ ਹਨ। ਸਾਡੇ ਬੱਚੇ ਕੁਝ ਦਿਨਾਂ ਤੋਂ ਬੀਮਾਰ ਹੋ ਰਹੇ ਹਨ ਤੇ ਸਾਨੂੰ ਹੁਣ ਪਤਾ ਲੱਗਿਆ ਕਿ ਬੱਚੇ ਇਸ ਗੰਦੇ ਖਾਣੇ ਕਰਕੇ ਹੀ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤਰਨ ਤਾਰਨ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਹਾਂ ਕਿ ਇਸ ਸਕੂਲ ਦੀ ਜਾਂਚ ਕਰੀ ਜਾਵੇ ਕਿ ਆਂਗਨਵਾੜੀ ਵਰਕਰ ਆਪਣੇ ਘਰੇ ਹੀ ਖਾਣਾ ਬਣਾ ਰਹੇ ਹਨ ਨਾ ਕਿ ਸਕੂਲ ਵਿੱਚ।

ਜਦ ਇਸ ਸਬੰਧੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਅਫ਼ਸਰ ਡਾ. ਮਨਦੀਪ ਕੌਰ ਨੇ ਤਸਵੀਰਾਂ ਵੇਖੀਆਂ ਤਾਂ ਉਹ ਵੀ ਹੈਰਾਨ ਹੋ ਗਏ ਤੇ ਤੁਰੰਤ ਜਾਂਚ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਨੂੰ ਚੈੱਕ ਕੀਤਾ ਜਾਵੇਗਾ, ਜਿਸ ਦੀ ਵੀ ਗਲਤੀ ਹੋਈ, ਉਸ ਉੱਪਰ ਕਾਰਵਾਈ ਕੀਤੀ ਜਾਵੇਗੀ। ਆਂਗਨਵਾੜੀ ਵਰਕਰ ਸੁਖਬੀਰ ਕੌਰ ਨੇ ਕਿਹਾ ਕਿ ਜੋ ਸਰਕਾਰ ਪਾਸੋਂ ਖਾਣਾ ਆਇਆ ਅਸੀਂ ਉਹੀ ਬਣਾਇਆ ਹੈ। ਉਨ੍ਹਾਂ ਗੱਲ ਸਹਾਇਕਾਂ ‘ਤੇ ਸੁੱਟਦਿਆਂ ਕਿਹਾ ਕਿ ਹੈਲਪਰ ਨੂੰ ਚਾਹੀਦਾ ਹੈ ਕਿ ਚੰਗੀ ਤਰ੍ਹਾਂ ਚੈੱਕ ਕਰਕੇ ਚੀਜ਼ ਬਣਾਈ ਜਾਵੇ। ਉਨ੍ਹਾਂ ਖਾਣੇ ਕਾਰਨ ਬੱਚਿਆਂ ਦੇ ਬੀਮਾਰ ਹੋਣ ਦੀ ਗੱਲ ਦਾ ਵੀ ਖੰਡਨ ਕੀਤਾ ਹੈ।


LEAVE A REPLY