ਪੰਜਾਬੀ ਫਿਲਮ ਭਲਵਾਨ ਸਿੰਘ ਦੇ ਪ੍ਰੋਮੋਸ਼ਨ ਲਈ ਫਿਲਮ ਦੀ ਟੀਮ ਪਹੁੰਚੀ ਲੁਧਿਆਣਾ, ਫਿਲਮ ਚ ਰਣਜੀਤ ਬਾਵਾ ਨਜ਼ਰ ਆਉਣਗੇ ਭਲਵਾਨ ਸਿੰਘ ਦੇ ਰੂਪ ਚ


ਲੁਧਿਆਣਾ – ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾਤਾਰ ਇਕ ਤੋਂ ਬਾਦ ਇਕ ਹਿੱਟ ਫ਼ਿਲਮਾਂ ਜਿਵੇਂ ਅੰਗਰੇਜ਼, ਲਵ ਪੰਜਾਬ, ਬੰਬੂਕਾਟ, ਲਾਹੌਰੀਏ ਤੇ ਵੇਖ ਬਰਾਤਾਂ ਚੱਲੀਆਂ ਦੇਣ ਆਲੀ ਮਸ਼ਹੂਰ ਤਿੱਕੜੀ ਨਦਰ ਫ਼ਿਲਮਜ਼, ਰੀਦਮ ਬੋਏਜ਼ ਤੇ ਜੇ ਸਟੂਡੀਓ ਹੁਣ ਇਕ ਕਾਮੇਡੀ ਫਿਲਮ ਲੈ ਕੇ ਆ ਰਹੇ ਨੇ, “ਭਲਵਾਨ ਸਿੰਘ” ਜੋ ਕਿ 27 ਅਕਤੂਬਰ, 2017 ਸਿਨੇਮਾ ਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ| ਨਦਰ ਫ਼ਿਲਮਜ਼, ਰੀਦਮ ਬੋਏਜ਼ ਤੇ ਜੇ ਸਟੂਡੀਓ ਦੇ ਬੈਨਰ ਹੇਠ ਬਾਣੀ ਇਸ ਫਿਲਮ ਦੇ ਨਿਰਦੇਸ਼ਕ ਨੇ ਪਰਮ ਸ਼ਿਵ| ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸੰਧੂ ਨੇ ਇਸ ਦੇ ਨਿਰਮਾਤਾ ਹਨ, ਫਿਲਮ ਦੀ ਕਹਾਣੀ ਲਿਖੀ ਹੈ ਸੁਖਰਾਜ ਸਿੰਘ ਨੇ| ਫਿਲਮ ਦੀ ਵਰਲਡਵਾਈਡ ਡਿਸਟ੍ਰਿਬੂਤੀਓਂ ਦਾ ਜ਼ਿੱਮਾ ਚੱਕਿਆ ਹੈਂ ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਜੀ ਹਨ|

ਇਸ ਕਾਮੇਡੀ ਫਿਲਮ ਚ ਮੁਖ ਭੂਮਿਕਾਵਾਂ ਨਿਭਾਇਆ ਨੇ ਰਣਜੀਤ ਬਾਵਾ, ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਮਾਨਵ ਵਿਜ, ਰਾਣਾ ਜੰਗ ਬਹਾਦੁਰ ਤੇ ਮਹਾਬੀਰ ਭੁੱਲਰ ਨੇ| ਇਸ ਫਿਲਮ ਦੀ ਕਹਾਣੀ ਅੰਗਰੇਜ਼ਾਂ ਦੇ ਸ਼ਾਸਨ ਦੇ ਟਾਈਮ ਦੀ ਹੈ ਤੇ ਭਲਵਾਨ ਸਿੰਘ ਦੇ ਇਰਦ ਗਿਰਦ ਹੀ ਘੁੰਮਦੀ ਹੈ ਜੋ ਅੰਗਰੇਜ਼ਾਂ ਦੇ ਖਿਲਾਫ ਤੇ ਆਪਣੇ ਦੇਸ਼ ਲਈ ਕੁਛ ਚੰਗਾ ਕਰਨਾ ਚਾਉਂਦਾ ਹੈ ਪਰ ਕੁਝ ਵੀ ਕਰਨ ਚ ਅਸਮਰਥ ਮਹਿਸੂਸ ਕਰਦਾ ਹੈ. ਬਸ ਹਰ ਵੇਲੇ ਆਪਣੇ ਪਿੰਡ ਆਲੀਆਂ ਤੇ ਆਪਣੇ ਸੁਪਨਿਆਂ ਦੀ ਰਾਜਕੁਮਾਰੀ ਨੂੰ ਪ੍ਰਭਾਵਤ ਕਰਨ ਲਈ ਕੁਝ ਨਾ ਕੁਜ ਸੋਚਦਾ ਤੇ ਕਰਦਾ ਰਹਿੰਦਾ ਹੈ| ਲੀਡ ਐਕਟਰ, ਰਣਜੀਤ ਬਾਵਾ, ਨੇ ਕਿਹਾ, “ਇਸ ਫਿਲਮ ਚ ਤੇ ਇੰਨੀ ਚੰਗੀ ਟੀਮ ਨਾਲ ਕੰਮ ਕਰ ਕੇ ਮੈਂ ਬਹੁਤ ਹੀ ਉਤਸ਼ਾਹਿਤ ਤੇ ਖੁਸ਼ ਹਾਂ ਤੇ ਦਰਸ਼ਕਾਂ ਤੋਂ ਇਕ ਸਕਾਰਤਮਕ ਪ੍ਰਤੀਕਿਰਿਆ ਦੀ ਮੈਨੂੰ ਪੂਰੀ ਉਮੀਦ ਹੈ”|

ਅਗਲੇ ਪਨੇ ਤੇ ਪੜੋ ਪੂਰੀ ਖਬਰ


LEAVE A REPLY