ਬਾਪੂ ਦੀ ਨਿਸ਼ਾਨੀ ‘ਟੈਂਪੂ’ ਨੂੰ ਨੌਜਵਾਨ ਨੇ ਬਣਾਇਆ VIP ਗੱਡੀ, ਆਧੁਨਿਕ ਸਹੂਲਤਾਂ ਨਾਲ ਲੈਸ


ਵਿਸ਼ਵ ਭਰ ਵਿੱਚ ਪੰਜਾਬੀ ਆਪਣੇ ਵੱਖਰੇ ਸ਼ੌਕ ਰੱਖਣ ਲਈ ਜਾਣੇ ਜਾਂਦੇ ਹਨ। ਇਹੋ ਜਿਹਾ ਸ਼ੌਕ ਰੱਖਦੇ ਸਮਰਾਲਾ ਹਲਕੇ ਦੇ ਪਿੰਡ ਅਜਲੋਦ ਦੇ ਨੌਜਵਾਨ ਸਿਮਰਨਜੀਤ ਸਿੰਘ ਨੇ ਆਪਣੇ ਸਵਰਗਵਾਸੀ ਪਿਤਾ ਦੇ ਟੈਂਪੂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਨਵਾਂ ਰੂਪ ਦੇ ਦਿੱਤਾ ਹੈ।

ਟੈਂਪੂ ਵਿੱਚ ਸਟਾਈਲਿਸ਼ ਸੀਟਾਂ ਤੇ ਟਾਇਰ ਲਾਏ ਗਏ ਹਨ।

ਏਅਰਕੰਡੀਸ਼ਨਰ ਦੇ ਨਾਲ-ਨਾਲ ਮਨੋਰੰਜਨ ਲਈ LED ਵੀ ਲਾਈ ਗਈ ਹੈ।

ਹਰ ਕੋਈ ਇਸ ਟੈਂਪੂ ਨੂੰ ਦੇਖਦਾ ਹੀ ਰਹਿ ਜਾਂਦਾ ਹੈ।

ਪਿਤਾ ਦੀ ਨਿਸ਼ਾਨੀ ਨੂੰ ਸਿਮਰਨਜੀਤ ਨੇ ਇੱਕ ਵਿਰਾਸਤ ਵਾਂਗ ਸੰਭਾਲ ਕੇ ਰੱਖਿਆ ਹੈ।

ਉਸ ਨੇ ਦੱਸਿਆ ਕਿ ਉਹ ਬੀਏ ਪਾਸ ਹੈ ਤੇ ਇਹ ਟੈਂਪੂ ਉਸ ਦੇ ਪਿਤਾ ਦੀ ਨਿਸ਼ਾਨੀ ਹੈ ਜਿਸ ਨੂੰ ਉਹ ਸੰਭਾਲ਼ ਦੇ ਰੱਖੇਗਾ।
ਟੈਂਪੂ ਵਿੱਚ ਸਵਾਰੀ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਖ਼ਿਆਲ ਰੱਖਿਆ ਗਿਆ ਹੈ।

  • 1
    Share

LEAVE A REPLY