ਜੀਓ ਨੂੰ ਟੱਕਰ ਦੇਣ ਲਈ ਵੋਡਾਫੋਨ ਦਾ ਵੱਡਾ ਐਲਾਨ


Vodafone

ਜੀਓ ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਵੱਡਾ ਐਲਾਨ ਕੀਤਾ ਹੈ। ਵੋਡਾਫੋਨ ਟੈਲੀਕਾਮ ਕੰਪਨੀ ਆਪਣੇ ਗਾਹਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਜਲਦੀ ਹੀ ਵੋਡਾਫੋਨ ਉਪਭੋਗਤਾ ਮੋਬਾਈਲ ‘ਤੇ ਮੁਫਤ ਲਾਈਵ ਟੀਵੀ ਚੈਨਲਜ਼ ਦੀ ਸਹੂਲਤ ਦਾ ਲਾਭ ਲੈ ਸਕਣਗੇ। ਕੰਪਨੀ ਨੇ ਇਸ ਸਾਲ 31 ਦਸੰਬਰ ਤੱਕ ਆਪਣੇ ਸਾਰੇ ਗਾਹਕਾਂ ਲਈ ਵੋਡਾਫੋਨ ਪਲੇਅ ਐਪ ਦੀ ਮੁਫਤ ਸਬਸਕ੍ਰਿਪਸ਼ਨ ਦਾ ਐਲਾਨ ਕੀਤਾ ਹੈ।

ਵਡਾਫੋਨ ਪਲੇਅ ਇੱਕ ਖਾਸ ਐਪ ਹੈ ਜਿਹੜਾ ਵੀਡੀਓ, ਫਿਲਮਾਂ, ਟੈਲੀਵੀਜ਼ਨ ਸ਼ੋਅ ਤੇ ਹੋਰ ਸੰਗੀਤ ਪੇਸ਼ ਕਰਦਾ ਹੈ। ਇਸ ‘ਤੇ 180 ਤੋਂ ਜ਼ਿਆਦਾ ਲਾਈਵ ਟੀਵੀ ਚੈਨਲਜ਼ ਦੇ ਨਾਲ ਫਿਲਮਾਂ ਤੇ ਮਨੋਰੰਜਨ ਚੈਨਲ- ਸੋਨੀ, ਕਲਰਜ਼, ਜੀ, ਬੀ4ਯੂ, ਜੀ ਸਿਨੇਮਾ, ਐਮਟੀਵੀ, ਨਿਊਜ਼ ਚੈਨਲ- ਆਜ ਤੱਕ, ਆਈਬੀਐਨ7, ਇੰਡੀਆ ਟੀਵੀ, ਸੀਐਨਐਨ ਨਿਊਜ਼ 18, ਸੀਐਨਬੀਸੀ ਆਵਾਜ਼, ਈਟੀ ਨਾਓ ਤੇ ਡਿੱਟੋ ਟੀਵੀ ਦੇ ਸਹਿਯੋਗ ‘ਚ ਬੀ.ਬੀ.ਸੀ. ਵਰਲਡ ਨਿਭਜ਼ ਸ਼ਾਮਲ ਹਨ।

ਅਗਲੇ ਪਨੇ ਤੇ ਪੜੋ ਪੂਰੀ ਖਬਰ