ਪੰਜਾਬ ਸਮੇਤ ਕਈ ਰਾਜਾਂ ਵਿੱਚ ਮਾਨਸੂਨ ਤੇਜ਼ ਰਹਿਣ ਦੀ ਸੰਭਾਵਨਾ


ਮਾਨਸੂਨ ਦੇ ਚੱਲਦਿਆਂ ਅੱਜ ਸਵੇਰੇ ਹੀ ਹਲਕੀ ਤੋਂ ਦਰਮਿਆਨੀ ਬਾਰਸ਼ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਦਸਤਕ ਦਿੱਤੀ ਹੈ। ਪੰਜਾਬ ਸਮੇਤ ਚੰਡੀਗੜ੍ਹ ‘ਚ ਵੀ ਹਲਕੀ ਬਾਰਸ਼ ਹੋਣ ਨਾਲ ਤਾਪਮਾਨ ਹੇਠਾਂ ਆਇਆ ਹੈ। ਦਿੱਲੀ ਐਨਸੀਆਰ,ਯੂਪੀ ਤੇ ਬਿਹਾਰ ‘ਚ ਵੀ ਬਾਰਸ਼ ਜਾਰੀ ਹੈ। ਪਰ ਸਕਾਈਮੇਟ ਨੇ ਇੱਥੇ ਮਾਨਸੂਨ ਕਮਜ਼ੋਰ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਗੁਜਰਾਤ ‘ਚ ਭਾਰੀ ਬਾਰਸ਼ ਹੋਣ ਕਾਰਨ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ।

ਉੜੀਸਾ ‘ਚ ਵੀ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਨਾਲ ਦੋ ਪੁਲ ਵਹਿ ਗਏ। ਪੁਲ ਅਤੇ ਸੜਕਾਂ ਟੁੱਟਣ ਨਾਲ ਲਗਪਗ 50 ਪਿੰਡਾਂ ਦਾ ਸੰਪਰਕ ਟੁੱਟ ਗਿਆ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਕਾਈਮੇਟ ਮੁਤਾਬਕ ਪੰਜਾਬ ਸਮੇਤ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਤੇਜ਼ ਰਹੇਗਾ। ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਜਲੰਧਰ, ਗੁਰਦਾਸਪੁਰ ‘ਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਪੰਜਾਬ ਦੇ ਨਾਲ ਨਾਲ ਹੀ ਹਰਿਆਣਾ ‘ਚ ਵੀ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।

  • 719
    Shares

LEAVE A REPLY