ਘਰੇਲੂ ਝਗੜੇ ਕਰਨ ਪਤੀ ਨੇ ਆਪਣੀ ਪਤਨੀ ਦਾ ਵਡਿਆ ਹੱਥ, ਮਹਿਲਾ ਹਸਪਤਾਲ ਵਿਚ ਭਰਤੀ – ਪੁਲਿਸ ਵਲੋਂ ਮਾਮਲਾ ਦਰਜ


ਲੁਧਿਆਣਾ ਦੇ ਥਾਣਾ ਮੇਹਰਬਾਨ ਦੇ ਅਧੀਨ ਪੈਂਦੀ ਪ੍ਰੀਤ ਵਿਹਾਰ ਕਲੋਨੀ ਵਿਖੇ ਘਰੇਲੂ ਝਗੜੇ ਦੇ ਚਲਦਿਆਂ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਹੱਥ ਵੱਢ ਦਿੱਤਾ। ਗੰਭੀਰ ਰੂਪ ਵਿੱਚ ਜਖਮੀ ਹੋਈ ਔਰਤ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ । ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਜਥੇਦਾਰ ਜੋਗਾ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਅਤੇ ਇਕ ਬੇਟੀ ਦੇ ਨਾਲ ਰਾਹੋਂ ਰੋਡ ਤੇ ਸਥਿਤ ਪ੍ਰੀਤ ਵਿਹਾਰ ਕਲੋਨੀ ਵਿੱਚ ਰਹਿੰਦੇ ਹਨ, ਕਲ ਕਿਸੇ ਗੱਲ ਨੂੰ ਲੈਕੇ ਦੋਨਾਂ ਦੇ ਵਿੱਚ ਝਗੜਾ ਹੋ ਗਿਆ, ਜਿਸਦੇ ਚਲਦਿਆਂ ਗੁੱਸੇ ਵਿਚ ਆਏ ਜੋਗਾ ਸਿੰਘ ਨੇ ਕਿਰਪਾਨ ਦੇ ਨਾਲ ਆਪਣੀ ਪਤਨੀ ਕੁਲਦੀਪ ਕੌਰ ਤੇ ਵਾਰ ਕਰ ਦਿੱਤਾ ਜਿਸ ਕਰਕੇ ਕੁਲਦੀਪ ਕੌਰ ਦਾ ਹੱਥ ਬਾਂਹ ਨਾਲੋਂ ਅਲੱਗ ਹੋ ਗਿਆ।

ਜਿਸਤੋਂ ਬਾਦ ਜੋਗਾ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੀੜਿਤ ਔਰਤ ਨੇ ਪਤਰਕਾਰਾਂ ਨੂੰ ਦੱਸਿਆ ਕਿ ਉਸਦਾ ਪਤੀ ਅੰਮ੍ਰਿਤ ਛਕੇ ਹੋਣ ਦੇ ਬਾਵਜੂਦ ਹਰ ਤਰ੍ਹਾਂ ਦਾ ਨਸ਼ਾ ਕਰਦਾ ਹੈ ਅਤੇ ਉਸਨੂੰ ਗਲਤ ਧੰਦਾ ਕਰਨ ਲਈ ਮਜਬੂਰ ਕਰਦਾ ਸੀ । ਜਿਸ ਕਰਕੇ ਉਹ ਹਰ ਰੋਜ਼ ਝਗੜਾ ਕਰਦਾ ਸੀ । ਤੇ ਕਲ ਵੀ ਇਸੇ ਗੱਲ ਨੂੰ ਲੈਕੇ ਉਸਨੇ ਝਗੜਾ ਕੀਤਾ ਮੇਰਾ ਹੱਥ ਕਿਰਪਾਨ ਨਾਲ ਵੱਢ ਕੇ ਭੱਜ ਗਿਆ| ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗੀਰ ਨੇ ਦੱਸਿਆ ਕਿ ਜਖਮੀ ਔਰਤ ਦੇ ਬਿਆਨਾਂ ਤੇ ਉਸਦੇ ਪਤੀ ਜੋਗਾ ਸਿੰਘ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਦਰਜ਼ ਕਰਕੇ ਉਸਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।


LEAVE A REPLY