ਦੁਨੀਆ ਦਾ ਪਹਿਲਾ 18 ਮੰਜ਼ਲੀ ਅੰਡਰਗਰਾਊਂਡ ਹੋਟਲ ਬਣ ਕੇ ਹੋਇਆ ਤਿਆਰ – ਜਾਣੋ ਇਸ ਹੋਟਲ ਦੀਆਂ ਖ਼ਾਸ ਗੱਲਾਂ


ਪਿਛਲੇ ਦਹਾਕੇ ਤੋਂ ਨਿਰਮਾਣ ਅਧੀਨ ਹੋਟਲ ਇੰਟਰਕਾਨਟੀਨੈਂਟਲ ਸ਼ੰਘਾਈ ਵੰਡਰਲੈਂਡ ਹੋਟਲ ਹੁਣ ਪੂਰਾ ਬਣ ਕੇ ਤਿਆਰ ਹੋ ਚੁੱਕਾ ਹੈ। ਇਹ ਹੋਟਲ ਸ਼ੰਘਾਈ, ਚੀਨ ਤੋਂ 20 ਮੀਲ ਦੂਰ ਮੌਜੂਦ ਹੈ। 20 ਨਵੰਬਰ ਤੋਂ ਇਸ ਹੋਟਲ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਰਹੀ ਹੈ।

ਪਹਿਲੀ ਦਸੰਬਰ ਨੂੰ ਇਸ ਹੋਟਲ ਦਾ ਅਧਿਕਾਰਤ ਤੌਰ ਤੇ ਉਦਘਾਟਨ ਕੀਤਾ ਜਾਏਗਾ। ਹੋਟਲ ਦੀਆਂ ਸ਼ਾਨਦਾਰ ਤਸਵੀਰਾਂ ਇਸ ਦੀ ਵੈਬਸਾਈਟ ਤੇ ਮੌਜੂਦ ਹਨ। ਹੋਟਲ ਦੀਆਂ 18 ਮੰਜ਼ਲਾਂ ਹਨ ਜਿਨ੍ਹਾਂ ਵਿੱਚੋਂ ਦੋ ਫਿਸ਼ ਐਕਵੇਰੀਅਮ ਲਈ ਮੌਜੂਦ ਹਨ ਜਦਕਿ 16 ਅੰਡਰਗਰਾਊਂਡ ਹਨ।

ਮਹਿਮਾਨਾਂ ਦੇ ਠਹਿਰਣ ਲਈ 227 ਕਮਰੇ ਤੇ ਸੂਟਸ ਮੌਜੂਦ ਹਨ।ਕਮਰਿਆਂ ਬਾਹਰ ਗੋਲਾਕਾਰ ਬਾਲਕਲੀ ਹੈ ਜਿਸ ਤੋਂ ਚੱਟਾਨਾਂ ਤੇ ਪਹਾੜਾਂ ਦੇ ਸੁੰਦਰ ਨਜ਼ਾਰੇ ਵੇਖੇ ਜਾ ਸਕਦੇ ਹਨ। ਇੱਥੋਂ ਝਰਨਿਆਂ ਦਾ ਵੀ ਨਾਜ਼ਾਰਾ ਲਿਆ ਜਾ ਸਕਦਾ ਹੈ। ਬਾਲਕਨੀ ਤੋਂ ਅੰਡਰਵਾਟਰ ਦੇ ਨਜ਼ਾਰੇ ਵੀ ਲਏ ਜਾ ਸਕਦੇ ਹਨ।

ਮਹਿਮਾਨ ਇੱਥੇ ਆ ਕੇ ਬੰਜੀ ਜੰਪਿੰਗ, ਰਾਕ ਕਲਾਈਬਿੰਗ, ਰੇਸਤਰਾਂ ਤੇ ਵਾਟਰ ਸਪੋਰਟਸ ਦੇ ਵੀ ਮਜ਼ੇ ਲੈ ਸਕਦੇ ਹਨ। ਇਸ ਹੋਟਲ ਨੂੰ 2006 ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ ਸੀ। ਮੰਨਿਆ ਗਿਆ ਸੀ ਕਿ ਇਹ 2010 ਵਿੱਚ ਇਸ ਦਾ ਉਦਘਾਟਨ ਹੋ ਜਾਏਗਾ ਪਰ ਇਸ ਨੂੰ ਬਣਾਉਣ ਲਈ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਇਸ ਨੂੰ ਬਣਾਉਣ ਵਿੱਚ ਕਾਫੀ ਸਮਾਂ ਲੱਗ ਗਿਆ। ਹੋਟਲ 61 ਹਜ਼ਾਰ ਵਰਗ ਮੀਟਰ ਉੱਚਾ ਹੈ। ਇਸ ਨੂੰ ਬਣਾਉਣ ਵਿੱਚ ਕੁੱਲ 1,813 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਹੋਟਲ ਵਿੱਚ ਰਹਿਣ ਲਈ 31 ਤੋਂ 33 ਹਜ਼ਾਰ ਪ੍ਰਤੀ ਰਾਤ ਦਾ ਖ਼ਰਚਾ ਆਏਗਾ।

  • 7
    Shares

LEAVE A REPLY