ਲੜਕੀ ਨਾਲ ਛੇੜਖਾਨੀ ਕਰਨ ਵਾਲੇ ਮੌਲਵੀ ਦਾ ਚਾੜਿਆ ਮਾਂ ਨੇ ਕੁਟਾਪਾ- ਵੀਡੀਓ


Loading Video Please Wait

https://twitter.com/She_Contradicts/status/985511587388813312

ਦਿਨ ਬ ਦਿਨ ਵੱਧਦੀਆਂ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਤੋਂ ਅੱਕੇ ਲੋਕਾਂ ਨੇ ਹੁਣ ਇਨਸਾਫ ਦੀ ਗੁਹਾਰ ਲਗਾਉਣ ਦੀ ਬਜਾਏ , ਇਹਨਾਂ ਸੱਤਾਧਾਰੀ ਲੋਕਾਂ ਦੀਆਂ ਕੇਵਲ ਕਠਪੁਤਲੀਆਂ ਬਣੇ ਕਾਨੂੰਨ ਦੀ ਜਗ੍ਹਾ ਖੁਦ ਆਪਣੇ ‘ਤੇ ਹੁੰਦੇ ਅਤਿੱਆਚਾਰ ਨੂੰ ਰੋਕਣ ਦਾ ਮਨ ਬਣਾ ਲਿਆ ਲੱਗਦਾ ਹੈ। ਅਜਿਹੀ ਹੀ ਇੱਕ ਉਦਾਹਰਣ ਸਾਹਮਣੇ ਆਈ ਹੈ, ਜਿੱਥੇ 8 ਸਾਲ ਦੀ ਇਕ ਲੜਕੀ ਦੀ ਮਾਂ ਨੇ, ਮਸਜਿਦ ਵਿਚ ਇਕ ਮੌਲਵੀ ਵੱਲੋਂ ਆਪਣੀ ਧੀ ਨਾਲ ਛੇੜਖਾਨੀ ਕਰਨ ਤੋਂ ਬਾਅਦ ਖੁਦ ਇਸ ਮਾਮਲੇ ਦਾ ‘ਇਨਸਾਫ’ ਕਰਨਾ ਬਿਹਤਰ ਸਮਝਿਆ। ਉਸਨੇ ਇਹ ਮਾਮਲਾ ਆਪਣੇ ਹੱਥ ਵਿਚ ਲੈ ਲਿਆ ਅਤੇ ਛੇੜਛਾੜ ਕਰਨ ਵਾਲੇ ਮੌਲਵੀ ਦੀ ਮਸਜਿਦ ‘ਚ ਜਾ ਕੇ ਧੁਲਾਈ ਕੀਤੀ। ਹਾਂਲਾਕਿ, ਵੀਡੀਓ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਮੌਲਵੀ ਦਾ ਪੱਖ ਵੀ ਸੁਣਨਾ ਚਾਹੀਦਾ ਸੀ। ਪਰ ਅਸਲ ਸੱਚਾਈ ਇਹ ਹੈ ਕਿ ਆਮ ਲੋਕ ਹੁਣ ਪੈਸੇ ਅਤੇ ਤਾਕਤ ਦੇ ਹੇਠ ਦੱਬੀ ਕਾਨੂੰਨ ਵਿਵਸਥਾ ਤੋਂ ਅੱਕ ਚੁੱਕੇ ਹਨ ਅਤੇ ਜੇ ਇਹੀ ਆਲਮ ਰਿਹਾ ਤਾਂ ਉਹ ਦਿਨ ਵੀ ਕੋਈ ਬਹੁਤੀ ਦੂਰ ਨਹੀਂ, ਜਦੋਂ ਲੋਕ ਇਨਸਾਫ ਖਾਤਰ ਕਾਨੂੰਨ ਆਪਣੇ ਹੱਥਾਂ ‘ਚ ਲੈਣ ਤੋਂ ਨਹੀਂ ਕਤਰਾਉਣਗੇ।

  • 7
    Shares

LEAVE A REPLY